ਚੀਨ ਕੋਵਿਡ-19 ਟੀਕੇ ''ਤੇ ਭਾਰਤ ਤੇ ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਲਈ ਤਿਆਰ : ਜਿਨਪਿੰਗ

Thursday, Nov 19, 2020 - 04:24 PM (IST)

ਚੀਨ ਕੋਵਿਡ-19 ਟੀਕੇ ''ਤੇ ਭਾਰਤ ਤੇ ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਲਈ ਤਿਆਰ : ਜਿਨਪਿੰਗ

ਮਾਸਕੋ (ਬਿਊਰੋ): ਗਲਵਾਨ ਘਾਟੀ ਵਾਲੇ ਹਾਦਸੇ ਤੋਂ ਬਾਅਦ ਇਸ ਵਾਰ ਦੇ 12ਵੇਂ ਬ੍ਰਿਕਸ ਸੰਮੇਲਨ 'ਚ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਆਏ। ਹਰ ਵਾਰ ਤਿੱਖਾ ਰੁੱਖ਼ ਅਪਣਾਉਣ ਵਾਲੇ ਚੀਨ ਨੇ ਇਸ ਵਾਰ ਬ੍ਰਿਕਸ ਸੰਮੇਲਨ 'ਚ ਭਾਰਤ ਦੇ ਨਾਲ ਸਹਿਯੋਗ ਦੀ ਗੱਲ ਆਖੀ। ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਰਤ ਅਤੇ ਹੋਰ ਬ੍ਰਿਕਸ ਦੇਸ਼ਾਂ ਨਾਲ ਕੋਵਿਡ-19 ਦੇ ਟੀਕਕਾਰਨ ਦੇ ਮਾਮਲੇ 'ਚ ਸਹਿਯੋਗ ਕਰਨ ਨੂੰ ਤਿਆਰ ਹੈ।

12ਵੇਂ ਬ੍ਰਿਕਸ ਸੰਮੇਲਨ 'ਚ ਜਿਨਪਿੰਗ ਨੇ ਬੋਲਦਿਆਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀ ਵਿਸ਼ਵ ਸਿਹਤ ਸੰਗਠਨ ਵਲੋਂ ਇਸ ਮਹਾਮਾਰੀ ਦੌਰਾਨ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਹਿਯੋਗ ਕਰੀਏ।ਚੀਨੀ ਕੰਪਨੀਆਂ ਰੂਸ ਅਤੇ ਬ੍ਰਾਜ਼ੀਲ ਨਾਲ ਮਿਲ ਕੇ ਕੋਵਿਡ-19 ਦੇ ਟੀਕਕਾਕਰਨ ਦੇ ਤੀਜੇ ਫੇਸ ਦੇ ਟ੍ਰਾਇਲ ਲਈ ਕੰਮ ਕਰ ਰਹੀਆਂ ਹਨ। ਅਸੀਂ ਦੱਖਣੀ ਅਫਰੀਕਾ ਅਤੇ ਭਾਰਤ ਨਾਲ ਵੀ ਸਹਿਯੋਗ ਕਰਨ ਲਈ ਤਿਆਰ ਹਾਂ। ਚੀਨ ਕੋਵੈਕਸ ਪਲੈਟਫਾਰਮ ਨਾਲ ਜੁੜ ਚੁੱਕਿਆ ਹੈ ਜਿਸ ਦੀ ਮਦਦ ਨਾਲ ਚੀਨ ਹੋਰ ਦੇਸ਼ਾਂ ਨੂੰ ਕੋਵਿਡ-19 ਦੇ ਟੀਕੇ ਮੁਹੱਈਆ ਕਰ ਸਕੇਗਾ।ਉਨ੍ਹਾਂ ਨੇ ਕਿਹਾ ਕਿ ਅਸੀ ਬ੍ਰਿਕਸ ਦੇਸ਼ਾਂ ਨੂੰ ਜਦੋਂ ਵੀ ਲੋੜ ਪਈ ਕੋਵਿਡ -19 ਦਾ ਟੀਕਾ ਮੁਹੱਈਆ ਕਰਾਵਾਂਗੇ।

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਪਾਜ਼ੇਟਿਵ ਹੋਏ ਬਿਨਾਂ 3 ਆਸਟ੍ਰੇਲੀਆਈ ਬੱਚਿਆਂ ਦੇ ਸਰੀਰ 'ਚ ਮਿਲੀ ਐਂਟੀਬੌਡੀਜ਼, ਡਾਕਟਰ ਹੈਰਾਨ

ਦੱਸ ਦਈਏ ਕਿ ਇਸ ਵਰਚੂਅਲ ਸੰਮੇਲਨ ਦੀ ਮੇਜ਼ਬਾਨੀ ਰੂਸ ਵਲੋਂ ਕੀਤੀ ਗਈ ਸੀ। ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵੀ ਸ਼ਾਮਲ ਸਨ।ਇਹ ਵੀ ਦੱਸ ਦਈਏ ਕਿ ਦੁਨੀਆ ਭਰ 'ਚ 55 ਮਿਲੀਅਨ ਲੋਕਾਂ ਤੋਂ ਜ਼ਿਆਦਾ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਜਿਸ ਵਿੱਚ 1.3 ਮਿਲੀਅਨ ਦੇ ਲਗਭਗ ਲੋਕ ਇਸ ਮਹਾਮਾਰੀ ਦੀ ਚਪੇਟ 'ਚ ਆ ਕੇ ਆਪਣੀ ਜਾਨ ਗਵਾ ਚੁੱਕੇ ਹਨ। ਜਦਕਿ 35 ਮਿਲੀਅਨ ਲੋਕ ਠੀਕ ਹੋ ਚੁੱਕੇ ਹਨ।


author

Vandana

Content Editor

Related News