ਆਰਥਿਕ ਮੰਦੀ ਦੀ ਅੱਗ ’ਚ ਘਿਓ ਦਾ ਕੰਮ ਕਰੇਗਾ ਬ੍ਰੈਗਜ਼ਿਟ, ਯੂਰਪੀ ਦੇਸ਼ ਚਿੰਤਾ ’ਚ

08/30/2019 2:05:01 AM

ਲੰਡਨ - ਬ੍ਰੈਗਜ਼ਿਟ ਨੂੰ ਲੈ ਕੇ ਬਿ੍ਰਟੇਨ ਅਤੇ ਯੂਰਪੀ ਯੂਨੀਅਨ (ਈ. ਯੂ.) ’ਚ ਤਣਾਤਣੀ ਵਧਦੀ ਜਾ ਰਹੀ ਹੈ। ਹਾਲਾਤ ਵਿਗੜਦੇ ਦੇਖ ਹੁਣ ਪ੍ਰਮੁੱਖ ਯੂਰਪੀ ਦੇਸ਼ਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਗਈ ਹੈ। ਅਮਰੀਕਾ ਅਤੇ ਚੀਨ ਵਿਚਾਲੇ ਸ਼ੁਰੂ ਹੋਈ ਟ੍ਰੇਡ ਵਾਰ ਨਾਲ ਨਜਿੱਠ ਰਹੇ ਇਨਾਂ ਦੇਸ਼ਾਂ ’ਤੇ ਆਉਣ ਵਾਲੇ ਮਹੀਨਿਆਂ ’ਚ ਮੰਦੀ ਦਾ ਸਾਇਆ ਗਹਿਰਾਉਣ ਦਾ ਸ਼ੱਕ ਪੈਦਾ ਹੋ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰੈਗਜ਼ਿਟ ਦਾ ਨਕਾਰਾਤਮਕ ਅਸਰ ਬਿ੍ਰਟਿਸ਼ ਅਰਥ ਵਿਵਸਥਾ ’ਤੇ ਪੈਣਾ ਤੈਅ ਹੈ। ਇਹ ਸ਼ੱਕ ਸਰਕਾਰ ਦੀ ਅੰਦਰੂਨੀ ਖੁਫੀਆ ਰਿਪੋਰਟ ’ਚ ਵੀ ਜਤਾਇਆ ਜਾ ਚੁੱਕਿਆ ਹੈ।

ਇਨਾਂ ਹਾਲਾਤਾਂ ਵਿਚਾਲੇ ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਲਈ ਵੀ ਘੱਟ ਚੁਣੌਤੀਆਂ ਨਹੀਂ ਹਨ। ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਅਰਥ ਵਿਵਸਥਾ ’ਚ ਗਿਰਾਵਟ ਦਾ ਸਿਲਸਿਲਾ ਬਣਿਆ ਹੋਇਆ ਹੈ, ਬ੍ਰੈਗਜ਼ਿਟ ਨੂੰ ਲੈ ਕੇ ਜਿਵੇਂ ਅਸਮੰਜਸ ਹੈ ਉਸ ’ਚ ਇਹ ਸਿਲਸਿਲਾ ਕਈ ਮਹੀਨਿਆਂ ਤੋਂ ਬਰਕਰਾਰ ਰਹਿ ਸਕਦਾ ਹੈ। ਇਹ ਸਥਿਤੀ ਇਟਲੀ ਦੀ ਹੈ। ਉਥੇ ਵੀ ਗਿਰਾਵਟ ਦਾ ਦੌਰਾ ਚੱਲ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਇਹ ਦੌਰ ਬਣਿਆ ਰਹਿ ਸਕਦਾ ਹੈ। ਯੂਰਪ ਦੇ ਜ਼ਿਆਦਾਤਰ ਦੇਸ਼ਾਂ ’ਚ ਨਿਰਯਾਤ ਆਧਾਰਿਤ ਅਰਥ ਵਿਵਸਥਾ ਹੈ।


Khushdeep Jassi

Content Editor

Related News