ਬ੍ਰਾਜ਼ੀਲ ਦੀ ਮਸ਼ਹੂਰ ਗਾਇਕਾ ਅਤੇ ਲਾਤੀਨੀ ਗ੍ਰੈਮੀ ਐਵਾਰਡ ਜੇਤੂ ਮੇਂਡੋਂਕਾ ਦੀ ਜਹਾਜ਼ ਹਾਦਸੇ 'ਚ ਮੌਤ

11/06/2021 2:40:09 PM

ਸਾਓ ਪਾਓਲੋ (ਭਾਸ਼ਾ)- ਬ੍ਰਾਜ਼ੀਲ ਦੀ ਸਭ ਤੋਂ ਮਸ਼ਹੂਰ ਗਾਇਕਾ ਅਤੇ ਲਾਤੀਨੀ ਗ੍ਰੈਮੀ ਜੇਤੂ ਮਾਰੀਲੀਆ ਮੇਂਡੋਂਕਾ ਦੀ ਸ਼ੁੱਕਰਵਾਰ ਨੂੰ ਇਕ ਸੰਗੀਤ ਪ੍ਰੋਗਰਾਮ ਲਈ ਜਾਂਦੇ ਸਮੇਂ ਜਹਾਜ਼ ਹਾਦਸੇ ਵਿਚ ਮੌਤ ਹੋ ਗਈ। ਉਹ 26 ਸਾਲ ਦੀ ਸੀ। ਮੇਂਡੋਂਕਾ ਦੇ ਦਫ਼ਤਰ ਨੇ ਇਕ ਬਿਆਨ ਵਿਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਹਾਜ਼ ਵਿਚ ਸਵਾਰ 4 ਹੋਰ ਯਾਤਰੀਆਂ ਦੀ ਵੀ ਮੌਤ ਹੋ ਗਈ। ਮੇਂਡੋਂਕਾ ਦਾ ਜਹਾਜ਼ ਉਨ੍ਹਾਂ ਦੇ ਜੱਦੀ ਸ਼ਹਿਰ ਗੋਈਆਨੀਆ ਅਤੇ ਰੀਓ ਡੀ ਜਨੇਰੀਓ ਦੇ ਉੱਤਰ ਵਿਚ ਸਥਿਤ ਮਿਨਸ ਗੇਰੇਸ ਸੂਬੇ ਦੇ ਇਕ ਛੋਟੇ ਜਿਹੇ ਸ਼ਹਿਰ ਕੈਰੇਟਿੰਗਾ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਮਿਨਸ ਗੇਰੇਸ ਸੂਬੇ ਦੀ ਪੁਲਸ ਨੇ ਵੀ ਹਾਦਸੇ ਦੇ ਕਾਰਨਾਂ ਬਾਰੇ ਵੇਰਵਾ ਦਿੱਤੇ ਬਿਨਾਂ ਮੇਂਡੋਂਕਾ ਦੀ ਮੌਤ ਦੀ ਪੁਸ਼ਟੀ ਕੀਤੀ। ਤਸਵੀਰਾਂ ਅਤੇ ਵੀਡੀਓਜ਼ ਵਿਚ ਇਕ ਝਰਨੇ ਦੇ ਬਿਲਕੁਲ ਹੇਠਾਂ ਹਾਦਸਾਗ੍ਰਸਤ ਜਹਾਜ਼ ਨੂੰ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਮੇਂਡੋਂਕਾ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹ ਜਹਾਜ਼ ਵੱਲ ਜਾਂਦੀ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ : ਸੁਨੀਲ ਸ਼ੈੱਟੀ ਦੀ ਧੀ ਆਥੀਆ ਨਾਲ ਕ੍ਰਿਕਟਰ KL ਰਾਹੁਲ ਦੇ ਅਫੇਅਰ ਦੀਆਂ ਖ਼ਬਰਾਂ 'ਤੇ ਲੱਗੀ ਮੋਹਰ, ਤਸਵੀਰਾਂ ਸਾਂਝੀਆਂ ਕਰ ਕੀਤਾ ਖ਼ੁਲਾਸਾ 

ਮੇਂਡੋਂਕਾ ਨੇ ਦੇਸ਼ ਦੇ ਸੰਗੀਤ 'ਤੇ ਪੇਸ਼ਕਾਰੀ ਦਿੱਤੀ, ਜਿਸ ਨੂੰ ਬ੍ਰਾਜ਼ੀਲ ਵਿਚ 'ਸੇਰਟਨੇਜੋ' ਕਿਹਾ ਜਾਂਦਾ ਹੈ। ਉਹ ਆਪਣੇ ਗੀਤਾਂ ਵਿਚ ਨਾਰੀਵਾਦੀ ਮੁੱਦਿਆਂ ਨਾਲ ਨਜਿੱਠਣ ਲਈ ਜਾਣੀ ਜਾਂਦੀ ਸੀ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਸੱਦਾ ਦਿੱਤਾ। ਸ਼ੁੱਕਰਵਾਰ ਸ਼ਾਮ ਨੂੰ ਮੇਂਡੋਂਕਾ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਦੁੱਖ ਦੀ ਲਹਿਰ ਦੌੜ ਪਈ। ਮੇਂਡੋਂਕਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ 3.8 ਕਰੋੜ ਫਾਲੋਅਰਜ਼ ਹਨ। ਮੇਂਡੋਂਕਾ ਦੇ ਦੋਸਤ, ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਨੇਮਾਰ ਨੇ ਟਵੀਟ ਕੀਤਾ, 'ਮੈਂਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ।' ਬ੍ਰਾਜ਼ੀਲ ਦੀ ਸਰਕਾਰ ਨੇ ਵੀ ਮੇਂਡੋਂਕਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਮੇਂਡੋਂਕਾ ਨੇ ਆਪਣੀ ਐਲਬਮ 'Em todos os cantos' ਨਾਲ 2019 ਦਾ ਲਾਤੀਨੀ ਗ੍ਰੈਮੀ ਅਵਾਰਡ ਜਿੱਤਿਆ ਸੀ।

ਇਹ ਵੀ ਪੜ੍ਹੋ : ਅਮਰੀਕਾ 8 ਤੋਂ ਹਟਾਏਗਾ ਸਾਰੀਆਂ ਯਾਤਰਾ ਪਾਬੰਦੀਆਂ, ਭਾਰਤੀਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਮਿਲੇਗੀ ਐਂਟਰੀ


cherry

Content Editor

Related News