ਕੋਰੋਨਾ ਵੈਕਸੀਨ ਨੂੰ ਲੈ ਕੇ ਠੱਗੀ ਕਰ ਰਿਹੈ ਚੀਨ, ਬ੍ਰਾਜ਼ੀਲ ਨੂੰ ਵੀ ਦਿੱਤਾ ਧੋਖਾ
Thursday, Jan 14, 2021 - 11:03 PM (IST)
ਇੰਟਰਨੈਸ਼ਨਲ ਡੈਸਕ-ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਫੈਲਾਉਣ ਵਾਲਾ ਚੀਨ ਹੁਣ ਵੈਕਸੀਨ ਦੇ ਨਾਂ ’ਤੇ ਠੱਗਣ ’ਚ ਲੱਗਿਆ ਹੋਇਆ ਹੈ। ਚੀਨ ਦੇ ਧੋਖੇ ਦਾ ਸ਼ਿਕਾਰ ਬਣਿਆ ਹੈ ਬ੍ਰਾਜ਼ੀਲ ਜਿਥੇ ਚੀਨੀ ਵੈਕਸੀਨ ਟ੍ਰਾਇਲ ਦੌਰਾਨ ਬੁਰੀ ਤਰ੍ਹਾਂ ਨਾਲ ਫਲਾਪ ਹੋਇਆ ਹੈ। ਚੀਨ ਨੇ ਸਿਨੋਵੈਕ ਬਾਇਓਨਟੈੱਕ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਬ੍ਰਾਜ਼ੀਲ ’ਚ ਬੁਰੀ ਤਰ੍ਹਾਂ ਨਾਲ ਅਸਫਲ ਰਿਹਾ। ਚੀਨੀ ਕੋਰੋਨਾ ਵੈਕਸੀਨ ਬ੍ਰਾਜ਼ੀਲ ’ਚ ਪ੍ਰੀਖਣ ਦੌਰਾਨ ਸਿਰਫ 50.4 ਫੀਸਦੀ ਹੀ ਅਸਰਦਾਰ ਸਾਬਤ ਹੋਈ। ਜਦਕਿ ਇਨਫੈਕਸ਼ਨ ਮਰੀਜ਼ਾਂ ਲਈ ਬਣਾਈ ਗਈ ਵੈਕਸੀਨ ਘਟੋ-ਘੱਟ 95 ਫੀਸਦੀ ਤੋਂ ਜ਼ਿਆਦਾ ਅਸਰਦਾਰ ਹੋਣੀ ਚਾਹੀਦੀ। ਚੀਨ ਨੇ ਬ੍ਰਾਜ਼ੀਲ ਨੂੰ ਗਲਤ ਅੰਕੜਾ ਦਿੰਦੇ ਹੋਏ ਵੈਕਸੀਨ ਨੂੰ ਬੇਹਦ ਅਸਰਦਾਰ ਦੱਸਿਆ ਸੀ।
ਇਹ ਵੀ ਪੜ੍ਹੋ -S-400 ਖਰੀਦ ’ਤੇ ਲੱਗੇ ਅਮਰੀਕੀ ਬੈਨ ਤੋਂ ਤੁਰਕੀ ਪ੍ਰੇਸ਼ਾਨ, ਕਿਹਾ-ਹੱਲ ਨਿਕਲਣ ਦੀ ਹੈ ਉਮੀਦ
ਚੀਨੀ ਵੈਕਸੀਨ ਦੇ ਇਸ ਰਿਜ਼ਲਟ ਨਾਲ ਬ੍ਰਾਜ਼ੀਲ ਸਰਕਾਰ ਅਤੇ ਉਸ ਦੇ ਸਿਹਤ ਵਿਭਾਗ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਬ੍ਰਾਜ਼ੀਲ ’ਚ ਕੋਰੋਨਾ ਇਨਫੈਕਸ਼ਨ ਦਾ ਦੂਜਾ ਫੇਜ਼ ਕਾਫੀ ਕਹਿਰ ਮਚਾ ਰਿਹਾ ਹੈ। ਬ੍ਰਾਜ਼ੀਲ ਸਰਕਾਰ ਨੇ ਕੋਰੋਨਾ ਦਾ ਕਹਿਰ ਰੋਕਣ ਲਈ ਚੀਨ ਨਾਲ ਕੋਰੋਨਾ ਵੈਕਸੀਨ ਲਈ ਕਰਾਰ ਕੀਤਾ ਹੈ। ਬ੍ਰਾਜ਼ੀਲ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਜਨਤਾ ਨੂੰ ਵੈਕਸੀਨੇਸ਼ਨ ਕਰ ਉਨ੍ਹਾਂ ਨੂੰ ਕੋਰੋਨਾ ਇਨਫੈਕਟਿਡ ਹੋਣ ਤੋਂ ਬਚਾਵੇ। ਪਰ ਚੀਨੀ ਵੈਕਸੀਨ ਦੇ ਫਲਾਪ ਹੋਣ ਨਾਲ ਬ੍ਰਾਜ਼ੀਲ ਸਰਕਾਰ ਨੂੰ ਕਾਫੀ ਨਿਰਾਸ਼ਾ ਹੋਈ ਹੈ।
ਬ੍ਰਾਜ਼ੀਲ ਦੇ ਮਾਹਰ ਅਤੇ ਰਾਸ਼ਟਰਪਤੀ ਚੀਨ ’ਤੇ ਭੜਕੇ ਚੀਨੀ ਵੈਕਸੀਨ ਦੇ ਫਲਾਪ ਹੋਣ ’ਤੇ ਬ੍ਰਾਜ਼ੀਲ ਦੇ ਕਈ ਮਾਹਰਾਂ ਨੇ ਸਖਤ ਆਲੋਚਨਾ ਕੀਤੀ ਹੈ। ਉੱਥੇ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਵੋਲਸਨਾਰੋ ਨੇ ਚੀਨ ਦੇ ਸਾਹਮਣੇ ਸਖਤ ਇਤਰਾਜ਼ ਜਤਾਇਆ ਹੈ। ਦਰਅਸਲ, ਚੀਨ ਨੇ ਬ੍ਰਾਜ਼ੀਲ ਨਾਲ ਵੈਕਸੀਨ ਦੇ ਕਰਾਰ ਤੱਕ ਬ੍ਰਾਜ਼ੀਲ ਨੂੰ ਗਲਤ ਡਾਟਾ ਦਿੱਤਾ ਸੀ ਜਿਸ ਦਾ ਖੁਲਾਸਾ ਚੀਨੀ ਵੈਕਸੀਨ ਦੇ ਫਲਾਪ ਹੋਣ ਤੋਂ ਬਾਅਦ ਹੋਇਆ ਹੈ। ਹੁਣ ਬ੍ਰਾਜ਼ੀਲ ਦੇ ਕਈ ਮਾਹਰਾਂ ਨੇ ਬਿਊਟਾਨਨ ਬਾਇਓਮੈਡਕਲ ਸੈਂਟਰ ਦੀ ਸਖਤ ਆਲੋਚਨਾ ਕੀਤੀ ਹੈ। ਬ੍ਰਾਜ਼ੀਲ ਦੇ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੇ ਵੈਕਸੀਨ ਦੀ ਗਲਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਇਕਾਈ ਨੇ ਵਕੀਲ ਤੇ ਹੋਰਾਂ ਨੂੰ ਕੀਤਾ ਗ੍ਰਿਫਤਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।