ਬਰੈਂਪਟਨ ਵਾਸੀ ਪੰਜਾਬੀ ਨੌਜਵਾਨ ਇਕ ਹਫਤੇ ਤੋਂ ਲਾਪਤਾ

02/22/2018 1:25:02 AM

ਬਰੈਂਪਟਨ— ਪੰਜਾਬੀ ਮੂਲ ਦਾ ਬਰੈਂਪਟਨ ਵਾਸੀ ਅਜਮੇਰ ਸਿੰਘ ਕਲੇਰ 15 ਫਰਵਰੀ ਤੋਂ ਲਾਪਤਾ ਹੈ ਉਸ ਦਾ ਪਰਿਵਾਰ ਉਸ ਨੂੰ ਲੱਭਣ ਲਈ ਹਰ ਬਣਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਪਰਿਵਾਰ ਨੂੰ ਉਮੀਦ ਹੈ ਕਿ ਕਿਸੇ ਨਾ ਕਿਸੇ ਨੇ ਜ਼ਰੂਰ ਉਸ ਨੂੰ ਵੇਖਿਆ ਹੋਵੇਗਾ, ਜਿਸ ਨਾਲ ਤਲਾਸ਼ ਕਰਨ 'ਚ ਮਦਦ ਮਿਲ ਸਕੇ।
ਉਸ ਨੂੰ ਲੱਭਣ ਲਈ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਲਾਪਤਾ ਨੌਜਵਾਨ ਨੂੰ ਆਖਰੀ ਵਾਰ 15 ਫਰਵਰੀ ਨੂੰ ਸਿਟੀ ਆਫ ਬਰੈਂਪਟਨ 'ਚ ਗੋਰ ਰੋਡ ਇਲਾਕੇ 'ਚ ਦੇਖਿਆ ਗਿਆ ਸੀ। ਅਜਮੇਰ ਦੇ ਭਰਾ ਨੇ ਦੱਸਿਆ ਕਿ ਉਸ ਦੇ ਲਾਪਤਾ ਹੋਣ ਦੀ ਖਬਰ 16 ਫਰਵਰੀ ਨੂੰ ਪੁਲਸ ਨੂੰ ਦਿੱਤੀ ਗਈ ਸੀ। ਅਜਮੇਰ ਕੋਲ ਕੋਈ ਪੈਸਾ ਤੇ ਮੋਬਾਈਲ ਫੋਨ ਵੀ ਨਹੀਂ ਹੈ ਤੇ ਨਾ ਹੀ ਉਸ ਨੂੰ ਡਰਾਇਵਿੰਗ ਆਉਂਦੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ 'ਚ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਸ ਨੂੰ ਸੰਪਰਕ ਕਰ ਸਕਦੀ ਹੈ।


Related News