ਟੋਰਾਂਟੋ ਦੀ ਰਾਯਰਸਨ ਯੂਨੀਵਰਸਿਟੀ ਦੇ ਹੋਸਟਲ ''ਚ ਇਕੱਠੇ ਰਹਿ ਸਕਣਗੇ ਮੁੰਡੇ-ਕੁੜੀਆਂ

Tuesday, Aug 29, 2017 - 07:44 AM (IST)

ਟੋਰਾਂਟੋ—ਰਾਯਰਸਨ ਯੂਨੀਵਰਸਿਟੀ ਕੈਨੇਡਾ ਦੀ ਪਹਿਲੀ ਵਿਦਿਅਕ ਸੰਸਥਾ ਬਣ ਗਈ ਹੈ ਜਿਥੇ ਵਿਦਿਆਰਥੀਆਂ ਨੂੰ ਹੋਸਟਲ ਦਾ ਕਮਰਾ ਲੈਣ ਸਮੇਂ ਮੁੰਡਾ ਜਾਂ ਕੁੜੀ ਹੋਣ ਬਾਰੇ ਦੱਸਣ ਦੀ ਛੋਟ ਦਿੱਤੀ ਗਈ ਹੈ। ਨਵੇਂ ਅਕਾਜਮਿਕ ਸੈਸ਼ਨ ਦੀ ਸੁਰੂਆਤ ਤੋਂ ਇਹ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਮੰਡੇ-ਕੁੜੀਆਂ ਲਈ ਵੱਖਰੇ ਹੋਸਟਲ ਦੀ ਪੀਰਤ ਖਤਮ ਹੋ ਜਾਵੇਗੀÎ।
ਵਿਦਿਆਰਥੀਆਂ ਨੂੰ ਹੋਸਟਲ ਲਈ ਦਿੱਤੀ ਜਾਣ ਵਾਲੀ ਅਰਜ਼ੀ 'ਚ 'ਸਾਰੇ ਲਿੰਗ' ਵਾਲਾ ਕੋਲਮ ਭਰਨ ਦੀ ਸਹੁਲਤ ਦਿੱਤੀ ਗਈ ਹੈ ਅਤੇ ਜੇ ਉਹ ਇਸ ਨੂੰ ਚੁਣਦੇ ਹਨ ਤਾਂ ਸੰਬੰਧਤ ਕਮਰੇ 'ਚ ਮੁੰਡੇ-ਕੁੜੀਆਂ ਇਕੱਠੇ ਰਹੀ ਸਕਦੇ ਹਨ। ਫਿਰ ਵੀ ਯੂਨੀਵਰਸਿਟੀ ਨੇ ਪੁਰਾਣਾ ਤਰੀਕਾ ਵੀ ਕਾਇਮ ਰੱਖਿਆ ਹੈ ਜਿਸ ਤਹਿਤ ਕੁੜੀਆਂ ਲਈ ਵੱਖਰਾ ਅਤੇ ਮੁੰਡਿਆ ਲਈ ਵੱਖਰੇ ਹੋਸਟਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਭਰ ਹੈਰਾਨੀ ਵਾਲੀ ਗੱਲ ਇਹ ਹੈ ਕਿ 750 ਵਿਦਿਆਰਥੀਆਂ ਨੇ 'ਸਾਰੇ ਲਿੰਘ' ਵਾਲਾ ਕੋਲਮ ਹੀ ਭਰਿਆ ਹੈ।
ਯੂਨੀਵਰਸਿਟੀ 'ਚ ਰਿਹਾਇਸ਼ੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਰਟਰ 'ਇਆਨ ਕਰੂਕਸ਼ੈਂਕ' ਨੇ ਕਿਹਾ ਕਿ ਰਵਾਇਤੀ ਤੌਰ 'ਤੇ ਵਿਦਿਅਕ ਸੰਸਥਾਵਾਂ 'ਚ ਮੁੰਡਿਆਂ ਅਤੇ ਕੂੜੀਆਂ ਦੀ ਰਿਹਾਇਸ਼ ਦਾ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਵਿਦਿਆਰਥੀ ਖੁਦ ਇਸ ਰਵਾਇਤ ਨੂੰ ਤੋੜਨ ਲਈ ਰਾਜ਼ੀ ਹਨ ਤਾਂ ਯੂਨੀਵਰਸਿਟੀ ਪ੍ਰਬੰਧਕਾਂ ਨੇ ਕੋਈ ਇਤਰਾਜ਼ ਪ੍ਰਗਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਰਲੇ-ਮਿਲੇ ਹੋਸਟਲ ਨੂੰ ਚੁਣਿਆ ਹੈ। ਯੂਨੀਵਰਸਿਟੀ ਦੇ ਪ੍ਰਧਾਨ ਕੈਮਰਿਕ ਹਾਰਲਿਕ ਦਾ ਮੰਨਣਾ ਹੈ ਕਿ ਇਸ ਰਵਾਇਤ ਨਾਲ ਯੂਨੀਵਰਸਿਟੀ ਕੈਂਪਸ ਦੇ ਮਾਹੌਲ 'ਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ 'ਸਾਰੇ ਲਿੰਗ' ਵਾਲੀ ਰਵਾਇਤ ਅਸਲ 'ਚ ਕੁਦਰਤੀ ਤੌਰ 'ਤੇ ਵਧਾਇਆ ਗਿਆ ਕਦਮ ਵੀ ਹੈ।  


Related News