ਪ੍ਰੇਮੀ ਨੂੰ ਮਿਲੀ ਬ੍ਰੇਕਅੱਪ ਦੀ ਸਜ਼ਾ, ਗੁੱਸੇ ''ਚ ਪ੍ਰੇਮਿਕਾ ਨੇ ਤੋੜ ਦਿੱਤੀ ਲੱਗਜ਼ਰੀ ਕਾਰ (ਤਸਵੀਰਾਂ)

10/04/2020 10:00:16 PM

ਮੈਲਬੋਰਨ - ਗੁੱਸੇ ਵਿਚ ਇਨਸਾਨ ਕੀ ਕੁਝ ਕਰ ਸਕਦਾ ਹੈ ਇਸ ਦਾ ਇਕ ਨਜ਼ਾਰਾ ਆਸਟ੍ਰੇਲੀਆ ਵਿਚ ਦੇਖਣ ਨੂੰ ਮਿਲਿਆ। ਜਦ ਇਕ ਕੁੜੀ ਨੇ ਪੌਣੇ ਤਿੰਨ ਕਰੋੜ ਰੁਪਏ ਦੀ ਕਾਰ ਨੂੰ ਤੋੜ ਦਿੱਤਾ। ਗੁੱਸੇ ਵਿਚ ਆਈ ਕੁੜੀ ਨੇ ਮਰਸੀਡੀਜ਼-ਬੈਂਜ਼ ਐੱਸ-63 ਏ. ਐੱਮ. ਜੀ. ਕੂਪ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਸ 'ਤੇ ਪੇਂਟ ਨਾਲ ਗਾਲਾਂ ਲਿੱਖ ਦਿੱਤੀਆਂ।

PunjabKesari

ਦੱਸਿਆ ਜਾ ਰਿਹਾ ਹੈ ਕਾਰ ਦੇ ਮਾਲਕ ਨੇ ਇਸ ਨੂੰ ਘਰ ਦੇ ਹੇਠਾਂ ਪਾਰਕ ਕੀਤਾ ਸੀ। ਦੁਪਹਿਰ ਦੇ ਵੇਲੇ ਕਰੀਬ 20 ਸਾਲ ਦੀ ਕੁੜੀ ਨੇ ਇਸ ਕਾਰ ਨੇੜੇ ਆਪਣੀ ਕਾਰ ਰੋਕੀ ਅਤੇ ਉਸ 'ਤੇ ਸਪ੍ਰੇ ਪੇਂਟ ਨਾਲ ਗਾਲਾਂ ਲਿੱਖ ਦਿੱਤੀਆਂ। ਚਸ਼ਮਦੀਦਾਂ ਮੁਤਾਬਕ ਜਦ ਕੁੜੀ ਕਾਰਨ ਤੋਂ ਉਤਰੀ ਤਾਂ ਉਸ ਦੇ ਹੱਥ ਵਿਚ ਇਕ ਸਪ੍ਰੇ ਪੇਂਟ ਦਾ ਕੈਨ ਸੀ।

PunjabKesari

ਕੁੜੀ ਨੇ ਸਪ੍ਰੇ ਪੇਂਟ ਨਾਲ ਕਾਰ 'ਤੇ ਧੋਖੇਬਾਜ਼ ਅਤੇ ਕਈ ਅਸ਼ਲੀਲ ਸ਼ਬਦ ਲਿੱਖ ਦਿੱਤੇ। ਫਿਰ ਕਈ ਹਿੱਸਿਆਂ ਨੂੰ ਕਾਲੇ ਰੰਗ ਨਾਲ ਰੰਗ ਦਿੱਤਾ। ਇੰਨਾ ਕੁਝ ਕਰਨ ਨਾਲ ਵੀ ਜਦ ਉਸ ਕੁੜੀ ਦਾ ਦਿਲ ਨਾ ਭਰਿਆ ਤਾਂ ਉਸ ਨੇ ਬੇਸਬੈਟ ਨਾਲ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਡੇਲੀ ਮੇਲ (ਅੰਗ੍ਰੇਜ਼ੀ ਵੈੱਬਸਾਈਟ ਅਤੇ ਅਖਬਾਰ) ਮੁਤਾਬਕ ਕਾਰ ਦਾ ਮਾਲਕ ਐਡੀਲੇਡ ਦਾ ਸਥਾਨਕ ਵਪਾਰੀ ਹੈ ਅਤੇ ਉਸ ਨੇ ਕੁਝ ਦਿਨ ਪਹਿਲਾਂ ਹੀ ਇਹ ਕਾਰ ਖਰੀਦੀ ਸੀ।

PunjabKesari

ਦੱਸਿਆ ਜਾ ਰਿਹਾ ਹੈ ਕਾਰ ਦਾ ਮਾਲਕ ਕੁੜੀ ਦਾ ਪ੍ਰੇਮੀ ਸੀ। ਪਰ ਕਿਸੇ ਕਾਰਨ ਦੋਹਾਂ ਦੇ ਬ੍ਰੇਕਅੱਪ ਹੋ ਗਿਆ। ਕੁੜੀ ਨੇ ਕਾਰ 'ਤੇ ਜਿਹੜੇ ਅੱਖਰ ਲਿਖੇ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੰਡੇ ਨੇ ਕੁੜੀ ਨੂੰ ਧੋੜਾ ਦਿੱਤਾ ਸੀ। ਜਿਸ ਤੋਂ ਖਫਾ ਹੋ ਕੇ ਕੁੜੀ ਨੇ ਉਸ ਦੀ ਇੰਨੀ ਮਹਿੰਗੀ ਕਾਰਨ ਵਿਚ ਭੰਨ-ਤੋੜ ਕਰ ਦਿੱਤੀ।


Khushdeep Jassi

Content Editor

Related News