ਸਰਹੱਦ ਪਾਰ: ਵਿਆਹ ਨਾ ਕਰਵਾਉਣ ਤੋਂ ਖਫ਼ਾ ਮੁੰਡੇ ਨੇ ਕੁੜੀ 'ਤੇ ਸੁੱਟਿਆ ਤੇਜ਼ਾਬ, ਬੁਰੀ ਤਰ੍ਹਾਂ ਝੁਲਸਿਆ ਚਿਹਰਾ
Wednesday, Feb 08, 2023 - 04:29 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਮੁਸਲਿਮ ਨੌਜਵਾਨ ਨੇ ਬੁੱਧਵਾਰ ਇਕ 19 ਸਾਲਾ ਈਸਾਈ ਕੁੜੀ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕਰਨ ਅਤੇ ਵਿਆਹ ਦਾ ਪ੍ਰਸਤਾਵ ਠੁਕਰਾਉਣ ਤੋਂ ਖਫ਼ਾ ਹੋ ਕੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਸੂਤਰਾਂ ਅਨੁਸਾਰ ਪੀੜਤ ਕੁੜੀ ਸੁਨੀਤਾ ਮਸੀਹ ਵਾਸੀ ਕਾਲਾਪੁਰ ਕਰਾਚੀ ਸਵੇਰੇ ਨੌਕਰੀ 'ਤੇ ਜਾਣ ਦੇ ਲਈ ਘਰ ਤੋਂ ਨਿਕਲੀ। ਇਸ ਦੌਰਾਨ ਜਦੋਂ ਉਹ ਕੈਂਟ ਸਟੇਸ਼ਨ ’ਤੇ ਬੱਸ 'ਚੋਂ ਉੱਤਰੀ ਤਾਂ ਉਸ ਦੇ ਗੁਆਂਢੀ ਕਾਮਰਾਨ ਅੱਲਾ ਬਖ਼ਸ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਜਿਸ ਨਾਲ ਉਸ ਦੀਆਂ ਅੱਖਾਂ, ਚਿਹਰਾ ਅਤੇ ਹੱਥ ਬੁਰੀ ਤਰ੍ਹਾਂ ਨਾਲ ਸੜ ਗਏ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਮੁਕਤਸਰ ਦੇ ਗੁਰਦੁਆਰਾ ਸਾਹਿਬ 'ਚ ਚੱਪਲਾਂ ਸਣੇ ਦਾਖ਼ਲ ਹੋਏ ਦੋ ਵਿਅਕਤੀ, ਕੀਤੀ ਬੇਅਦਬੀ ਦੀ ਕੋਸ਼ਿਸ਼
ਹਸਪਤਾਲ ’ਚ ਪੀੜਤਾ ਸੁਨੀਤਾ ਮਸੀਹ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਭੈਣ ਦੇ ਕੋਲ ਰਹਿੰਦੀ ਹੈ। ਸਾਡਾ ਗੁਆਂਢੀ ਕਾਮਰਾਨ ਕੁਝ ਸਮੇਂ ਤੋਂ ਉਸ ਨਾਲ ਪ੍ਰੇਮ ਸਬੰਧ ਬਣਾਉਣ ਅਤੇ ਧਰਮ ਪਰਿਵਰਤਣ ਕਰਨ ਦੇ ਲਈ ਦਬਾਅ ਪਾ ਰਿਹਾ ਸੀ। ਕਾਮਰਾਨ ਸੁਨੀਤਾ ਨੂੰ ਕਹਿੰਦਾ ਸੀ ਕਿ ਜਦੋਂ ਉਹ ਧਰਮ ਪਰਿਵਰਤਣ ਕਰ ਲਵੇਗੀ ਤਾਂ ਉਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰ ਲਵੇਗਾ ਪਰ ਉਸ ਨੇ ਧਰਮ ਪਰਿਵਰਤਣ ਕਰਨ ਸਮੇਤ ਕਾਮਰਾਨ ਦੇ ਵਿਆਹ ਦਾ ਪ੍ਰਸਤਾਵ ਨੂੰ ਠੁਕਰਾ ਦਿੱਤਾ।
ਇਹ ਵੀ ਪੜ੍ਹੋ- ਤੁਰਕੀ 'ਚ ਆਏ ਭੂਚਾਲ ਨੇ ਵਧਾਈ 'ਪੰਜਾਬ' ਦੀ ਚਿੰਤਾ, ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ
ਇਸ ਸਬੰਧੀ ਉਸ ਨੇ ਆਪਣੀ ਭੈਣ ਅਤੇ ਚਾਚਾ ਨੂੰ ਵੀ ਦੱਸਿਆ। ਜਿਸ 'ਤੇ ਸੁਨੀਤਾ ਦੇ ਪਰਿਵਾਰ ਨੇ ਕਾਮਰਾਨ ਦੇ ਘਰ ਉਲਾਂਭਾ ਦੇ ਕੇ ਉਸ ਨੂੰ ਅਜਿਹਾ ਨਾ ਕਰਨ ਲਈ ਵੀ ਕਿਹਾ ਪਰ ਕਾਮਰਾਨ ਦੇ ਵਿਵਹਾਰ 'ਚ ਕੋਈ ਸੁਧਾਰ ਨਹੀਂ ਆਇਆ। ਜਿਸ ਦੇ ਚੱਲਦਿਆਂ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਵੀ ਕੁਝ ਨਹੀਂ ਕੀਤਾ। ਇਸ ਗੱਲ ਤੋਂ ਖ਼ਫਾ ਕਾਮਰਾਨ ਨੇ ਸੁਨੀਤਾ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਵੱਲੋਂ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਡਾਕਟਰਾਂ ਮੁਤਾਬਕ ਸੁਨੀਤਾ ਦਾ ਮੂੰਹ ਪੂਰੀ ਤਰ੍ਹਾਂ ਸੜ ਗਿਆ ਹੈ ਅਤੇ ਉਸ ਦਾ 30 ਫ਼ੀਸਦੀ ਸਰੀਰ ਵੀ ਪ੍ਰਭਾਵਿਤ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।