ਬੂਟ 'ਚ ਪੈਰ ਪਾਉਂਦੇ ਹੀ ਦਰਦ ਨਾਲ ਤੜਫਣ ਲੱਗਾ ਬੱਚਾ, 7 ਵਾਰ ਆਇਆ ਹਾਰਟ ਅਟੈਕ, ਤੋੜਿਆ ਦਮ

Friday, Nov 04, 2022 - 02:23 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਬੂਟ 'ਚ ਪੈਰ ਪਾਉਂਦੇ ਹੀ 7 ਸਾਲ ਦਾ ਬੱਚਾ ਦਰਦ ਨਾਲ ਚੀਕ ਉੱਠਿਆ। ਪਰਿਵਾਰ ਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਪਰ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਹਸਪਤਾਲ ਵਿੱਚ ਹੀ ਬੱਚੇ ਨੂੰ ਇੱਕ ਤੋਂ ਬਾਅਦ ਇੱਕ 7 ਹਾਰਟ ਅਟੈਕ ਆਏ ਅਤੇ ਅੰਤ ਵਿੱਚ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਦੱਸਿਆ ਗਿਆ ਕਿ ਬੱਚੇ ਦੀ ਮੌਤ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਬਿੱਛੂ ਦੇ ਡੰਗਣ ਕਾਰਨ ਹੋਈ ਹੈ, ਜੋ ਉਸ ਦੇ ਬੂਟ 'ਚ ਲੁਕਿਆ ਹੋਇਆਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਖਤਰਾ! ਧਰਤੀ ਵੱਲ ਆ ਰਿਹੈ 10-ਮੰਜ਼ਿਲਾ ਇਮਾਰਤ ਦੇ ਆਕਾਰ ਦਾ ਚੀਨੀ ਰਾਕੇਟ, ਅਲਰਟ 'ਤੇ ਵਿਗਿਆਨੀ

ਦਿ ਮਿਰਰ ਮੁਤਾਬਕ ਘਟਨਾ ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਦੀ ਹੈ। ਜਿੱਥੇ 23 ਅਕਤੂਬਰ ਨੂੰ 7 ਸਾਲਾ ਲੁਈਜ਼ ਮਿਗੁਏਲ ਆਪਣੇ ਪਰਿਵਾਰ ਨਾਲ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਜਿਵੇਂ ਹੀ ਉਸਨੇ ਆਪਣਾ ਪੈਰ ਬੂਟ ਵਿੱਚ ਪਾਇਆ ਤਾਂ ਉਸਨੂੰ ਕਿਸੇ ਜੀਵ ਨੇ ਡੰਗ ਲਿਆ। ਲੁਈਜ਼ ਨੂੰ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਤੜਫਣ ਲੱਗਾ।ਇਹ ਦੇਖ ਕੇ ਲੁਈਜ਼ ਦੀ 44 ਸਾਲਾ ਮਾਂ ਐਂਜੇਲਿਟਾ ਡਰ ਗਈ। ਲੁਈਜ਼ ਦਾ ਪੈਰ ਲਾਲ ਹੋਣ ਲੱਗਾ ਸੀ। ਐਂਜਲਿਟਾ ਨੇ ਆਲੇ-ਦੁਆਲੇ ਦੇਖਿਆ ਪਰ ਕੋਈ ਜੀਵ ਨਹੀਂ ਦੇਖਿਆ। ਪਰ ਜਦੋਂ ਉਸ ਨੇ ਬੂਟ ਚੈੱਕ ਕੀਤਾ ਤਾਂ ਸਾਰੀ ਗੱਲ ਸਮਝ ਆਈ।

PunjabKesari

ਬੂਟ ਵਿਚੋਂ ਇਕ ਬਿੱਛੂ ਨਿਕਲਿਆ ਜੋ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਬਿੱਛੂਆਂ ਵਿੱਚੋਂ ਇੱਕ ਬ੍ਰਾਜ਼ੀਲੀਅਨ ਯੇਲੋ ਸਕੌਰਪੀਅਨ ਮਤਲਬ ਪੀਲਾ ਬਿੱਛੂ ਸੀ। ਇਸ ਬਿੱਛੂ ਨੂੰ Tityus Serrulatus ਵੀ ਕਿਹਾ ਜਾਂਦਾ ਹੈ। ਇਸ ਦਾ ਡੰਗ ਕਿਸੇ ਦੀ ਵੀ ਜਾਨ ਲੈ ਸਕਦਾ ਹੈ।ਲੁਈਜ਼ ਨੂੰ ਤੜਫਦੇ ਦੇਖ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਕੁਝ ਸਮੇਂ ਤੱਕ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਸੀ ਪਰ ਬਾਅਦ 'ਚ ਲੁਈਜ਼ ਨੂੰ 7 ਵਾਰ ਦਿਲ ਦਾ ਦੌਰਾ ਪਿਆ ਅਤੇ 25 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News