ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ

Friday, Apr 28, 2023 - 11:10 AM (IST)

ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ

ਮੈਲਬੌਰਨ (ਏਜੰਸੀ)- ਭਾਰਤੀ ਮੂਲ ਦੇ ਬੱਸ ਡਰਾਈਵਰ, ਜਿਸ ਨੂੰ ‘ਆਪਣੇ ਦੇਸ਼ ਵਾਪਸ ਜਾਣ’ ਲਈ ਕਿਹਾ ਗਿਆ ਸੀ, ਲਈ 11 ਸਾਲਾ ਲੜਕੇ ਦੇ ਦਿਲ ਨੂੰ ਛੂਹਣ ਵਾਲੇ ਸ਼ਬਦ ਆਸਟ੍ਰੇਲੀਆ ਦੇ ਲੋਕਾਂ ਦਾ ਦਿਲ ਜਿੱਤ ਰਹੇ ਹਨ। 9 ਨਿਊਜ਼ ਵੈਬਸਾਈਟ ਦੀ ਰਿਪੋਰਟ ਮੁਤਾਬਕ ਬ੍ਰੌਕ ਕੀਨਾ ਸੰਜੇ ਪਟੇਲ ਵੱਲੋਂ ਚਲਾਈ ਜਾ ਰਹੀ ਬੱਸ ਦੀ ਅਗਲੀ ਸੀਟ 'ਤੇ ਬੈਠਾ ਸੀ, ਜਦੋਂ ਉਸਨੇ ਸਵਾਨਸੀ ਤੋਂ ਨਿਊਕੈਸਲ ਦੀ ਯਾਤਰਾ ਦੌਰਾਨ ਨਸਲੀ ਘਟਨਾ ਨੂੰ ਦੇਖਿਆ।

ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸੁਸ਼ੀਲ ਰਿੰਕੂ ਨੂੰ ਜਿਤਾ ਕੇ ਸਾਡਾ ਹੌਸਲਾ ਵਧਾਓ

 

A bus driver from Newcastle was racially abused and shaken, until 11yr old Brock stepped in.

This sort of behaviour is never ok, but I'm so glad Brock was there.

Showing everyone how far a little kindness can go in turning someone's day around. pic.twitter.com/1fsG40mfUd

— Chris Minns (@ChrisMinnsMP) April 27, 2023

 

ਪਟੇਲ ਦੇ ਅਨੁਸਾਰ ਇੱਕ ਬੱਚੇ ਦੇ ਨਾਲ ਇੱਕ ਔਰਤ ਬੱਸ ਵਿੱਚ ਸਵਾਰ ਹੋਈ ਅਤੇ ਚੀਕਣ ਲੱਗੀ ਕਿ ਬੱਸ ਵਿੱਚ ਕੋਈ ਸਿਗਰਟ ਪੀ ਰਿਹਾ ਹੈ। ਪਟੇਲ ਨੇ ਔਰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਸਟਾਪ 'ਤੇ ਪਹੁੰਚੀ, ਉਤਰ ਗਈ ਅਤੇ ਜਿਵੇਂ ਹੀ ਉਹ ਉਤਰੀ ਤਾਂ ਉਸਨੇ ਕਿਹਾ... ਤੁਸੀਂ ਉੱਥੇ ਵਾਪਸ ਕਿਉਂ ਨਹੀਂ ਜਾਂਦੇ, ਜਿੱਥੋਂ ਤੁਸੀਂ ਆਏ ਹੋ। ਇਸ ਘਟਨਾ ਮਗਰੋਂ ਕੁਝ ਦੇਰ ਰੁਕਣ ਤੋਂ ਬਾਅਦ ਕੀਨਾ ਪਟੇਲ ਕੋਲ ਗਿਆ ਅਤੇ ਕਿਹਾ ਕਿ ਤੁਹਾਡੇ ਨਾਲ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ, ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋ। ਕੀਨਾ ਦੀ ਉਮਰ ਦੇ ਆਸ-ਪਾਸ ਸ਼ਰਨਾਰਥੀ ਵਜੋਂ ਆਸਟ੍ਰੇਲੀਆ ਆਏ ਅਤੇ ਪੱਛਮੀ ਸਿਡਨੀ ਵਿੱਚ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਬਿਤਾਉਣ ਵਾਲੇ ਪਟੇਲ ਨੇ 9 ਨਿਊਜ਼ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਕਿਸੇ ਨੇ ਮੈਨੂੰ ਅਜਿਹਾ ਨਹੀਂ ਕਿਹਾ ਜਦੋਂ ਮੈਂ ਆਸਟ੍ਰੇਲੀਆ ਵਿੱਚ ਨਸਲੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ। ਕੀਨਾ ਨੇ ਕਿਹਾ ਕਿ ਮੈਂ ਉਨ੍ਹਾਂ ਕੋਲ ਗਿਆ ਅਤੇ ਪੁੱਛਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ, ਕਿਉਂਕਿ ਮੈਨੂੰ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਸੀ, ਉਸ ਬਾਰੇ ਬੁਰਾ ਲੱਗਾ। ਉਹ ਇਸ ਤਰ੍ਹਾਂ ਦੇ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਸਨ। 

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀਆਂ ਦੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 27 ਮਿਲੀਅਨ ਡਾਲਰ ਦੇ 556 ਵਾਹਨ ਬਰਾਮਦ

PunjabKesari

ਕੀਨਾ ਦੇ ਕੰਮ ਦੀ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਸ ਵੱਲੋਂ ਸ਼ਲਾਘਾ ਕਰਦਿਆਂ ਟਵੀਟ ਕੀਤਾ ਗਿਆ ਕਿ ਨਿਊਕੈਸਲ ਦੇ ਇੱਕ ਬੱਸ ਡਰਾਈਵਰ ਨਾਲ ਨਸਲੀ ਤੌਰ 'ਤੇ ਦੁਰਵਿਵਹਾਰ ਕੀਤਾ ਗਿਆ ਸੀ। ਇਸ ਤਰ੍ਹਾਂ ਦਾ ਵਿਵਹਾਰ ਕਦੇ ਵੀ ਠੀਕ ਨਹੀਂ ਹੁੰਦਾ, ਪਰ ਮੈਂ ਬਹੁਤ ਖੁਸ਼ ਹਾਂ ਕਿ ਬਰੌਕ ਉੱਥੇ ਮੌਜੂਦ ਸੀ। ਕੀਨਾ ਦੀ ਮਾਂ ਮੇਲਿਸਾ ਨੇ 9 ਨਿਊਜ਼ ਨੂੰ ਦੱਸਿਆ ਕਿ ਇਹ ਸੁਣ ਕੇ ਸੱਚਮੁੱਚ ਬਹੁਤ ਚੰਗਾ ਲੱਗਾ ਕਿ ਉਸ ਨੇ ਪਹਿਲ ਕੀਤੀ ਅਤੇ ਸੰਜੇ (ਪਟੇਲ) ਨਾਲ ਖੜ੍ਹਾ ਹੋਇਆ। ਟ੍ਰਾਂਸਪੋਰਟ ਫਾਰ ਨਿਊ ਸਾਊਥ ਵੇਲਜ਼ ਵੱਲੋਂ ਘਟਨਾ ਦੀ ਸੀਸੀਟੀਵੀ ਫੁਟੇਜ ਸਾਂਝੀ ਕੀਤੀ ਗਈ ਹੈ, ਜਿਸ ਵਿਚ ਬ੍ਰੋਕ ਨੂੰ ਪਟੇਲ ਨਾਲ ਗੱਲ ਕਰਦੇ ਅਤੇ ਹੱਥ ਮਿਲਾਉਂਦੇ ਹੋਏ ਦਿਖਾਇਆ ਗਿਆ ਹੈ। ਟਰਾਂਸਪੋਰਟ ਫਾਰ ਨਿਊ ਸਾਊਥ ਵੇਲਜ਼ ਦੇ ਕਾਰਜਕਾਰੀ ਸੀਓਓ ਮਾਰਕ ਹਚਿੰਗਜ਼ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਨਸਲੀ ਤੌਰ 'ਤੇ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ ਹੈ, ਇਸ ਲਈ ਅਸੀਂ ਜਿੱਥੇ ਤੱਕ ਹੋ ਸਕੇ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ, 9 ਲਾਪਤਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News