4 ਲੋਕਾਂ ਨੂੰ ਮੌਤ ਦੀ ਨੀਂਦ ਸੁਆਉਣ ਵਾਲੇ ਦੋਸ਼ੀ ਦੀ ਮਾਂ ਨੇ ਕਿਹਾ- ''ਮੈਨੂੰ ਆਪਣੇ ਪੁੱਤਰ ਦੇ ਕੰਮ ''ਤੇ ਸ਼ਰਮ ਆ ਰਹੀ ਹੈ''

01/21/2017 5:23:58 PM

ਮੈਲਬੌਰਨ— ਮੈਲਬੌਰਨ ''ਚ ਬੀਤੇ ਦਿਨੀਂ ਇਕ ਕਾਰ ਚਾਲਕ ਵਲੋਂ ਇੱਥੋਂ ਦੇ ਬੁਰਕੇ ਸਟਰੀਟ ਮਾਲ ਖੇਤਰ ''ਚ ਰਾਹਗੀਰਾਂ ''ਤੇ ਕਾਰ ਚੜ੍ਹਾ ਦਿੱਤੀ ਗਈ। ਜਿਸ ''ਚ 4 ਲੋਕਾਂ ਦੀ ਜਾਨ ਚੱਲੀ ਗਈ, ਜਦੋਂ ਕਿ ਦਰਜਨਾਂ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿੰਮੀ ਨਾਂ ਦੇ 26 ਸਾਲਾ ਲੜਕੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣ ਯੋਗ ਹੈ ਕਿ ਇਸ ਘਟਨਾ ''ਚ ਮਰਨ ਵਾਲਿਆਂ ''ਚ ਇਕ 10 ਸਾਲਾ ਬੱਚੀ ਵੀ ਸ਼ਾਮਲ ਹੈ। ਜਿੰਮੀ ਦੀ ਗ੍ਰਿਫਤਾਰੀ ਅਤੇ ਉਸ ਵਲੋਂ ਕੀਤੇ ਗਏ ਘਿਨਾਉਣੇ ਕੰਮ ਤੋਂ ਬਾਅਦ ਉਸ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ। 
ਦੋਸ਼ੀ ਜਿੰਮੀ ਦੀ ਮਾਂ ਐਮਿਲੀ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਵਲੋਂ ਕੀਤੇ ਇਸ ਮਾੜੇ ਕੰਮ ''ਤੇ ਸ਼ਰਮ ਮਹਿਸੂਸ ਹੋ ਰਹੀ ਹੈ। ਮੈਨੂੰ ਉਸ ਦੀ ਮਾਂ ਹੋਣ ''ਤੇ ਸ਼ਰਮ ਆ ਰਹੀ ਹੈ। ਮਾਂ ਐਮਿਲੀ ਨੇ ਕਿਹਾ, ''''ਮੈਨੂੰ ਮੁਆਫ ਕਰ ਦਿਓ, ਮੁਆਫ ਕਰ ਦਿਓ।'''' ਐਮਿਲੀ ਨੇ ਅੱਗੇ ਕਿਹਾ ਕਿ ਮੇਰੇ ਪੁੱਤਰ ਜਿੰਮੀ ਨੇ ਗੁੱਸੇ ''ਚ ਆ ਕੇ ਇਹ ਸਭ ਕੀਤਾ। ਵੀਰਵਾਰ ਦੀ ਰਾਤ ਨੂੰ ਉਸ ਦਾ ਘਰ ''ਚ ਝਗੜਾ ਹੋਇਆ ਸੀ ਅਤੇ ਉਸ ਨੇ ਆਪਣੇ ਭਰਾ ''ਤੇ ਚਾਕੂ ਨਾਲ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਗੁੱਸੇ ਅਤੇ ਜਨੂੰਨ ''ਚ ਆ ਕੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।


Tanu

News Editor

Related News