ਟਰੰਪ ਅਤੇ ਬਾਈਡੇਨ ਦੋਹਾਂ ਨੇ ਲਿਆ ਗਾਜ਼ਾ ਜੰਗਬੰਦੀ ਸਮਝੌਤੇ ਦਾ ਸਿਹਰਾ

Thursday, Jan 16, 2025 - 11:03 AM (IST)

ਟਰੰਪ ਅਤੇ ਬਾਈਡੇਨ ਦੋਹਾਂ ਨੇ ਲਿਆ ਗਾਜ਼ਾ ਜੰਗਬੰਦੀ ਸਮਝੌਤੇ ਦਾ ਸਿਹਰਾ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੋਵੇਂ ਹੀ ਬੁੱਧਵਾਰ ਨੂੰ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦਾ ਸਿਹਰਾ ਲੈ ਰਹੇ ਹਨ। ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਨਿਵਾਸ ਅਤੇ ਦਫ਼ਤਰ) ਨੇ ਟਰੰਪ ਦੇ ਪੱਛਮੀ ਏਸ਼ੀਆ ਰਾਜਦੂਤ ਨੂੰ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਵਿੱਚ ਸ਼ਾਮਲ ਕੀਤਾ ਸੀ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਅਨੁਸਾਰ, ਟਰੰਪ ਨੇ ਬਿਨਾਂ ਸਮਾਂ ਬਰਬਾਦ ਕੀਤੇ ਇਹ ਦਾਅਵਾ ਕੀਤਾ ਕਿ ਉਹ ਇਸ ਸਮਝੌਤੇ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ, ਜਿਸਦੇ ਅੰਤਿਮ ਵੇਰਵਿਆਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਸਫਲਤਾ: ਅਮਰੀਕਾ ਨੇ ਭਾਭਾ ਸਮੇਤ 3 ਪ੍ਰਮਾਣੂ ਸੰਸਥਾਵਾਂ ਤੋਂ ਹਟਾਈਆਂ ਪਾਬੰਦੀਆਂ

ਇਸ ਦੌਰਾਨ, ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤਾ ਮਈ ਦੇ ਅਖੀਰ ਵਿੱਚ ਉਨ੍ਹਾਂ ਦੁਆਰਾ ਰੱਖੀ ਗਈ ਯੋਜਨਾ ਦੀ ਸਪੱਸ਼ਟ ਰੂਪਰੇਖਾ ਦੇ ਤਹਿਤ ਕੀਤਾ ਗਿਆ। ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਜੰਗਬੰਦੀ ਸਮਝੌਤਾ ਨਵੰਬਰ ਵਿੱਚ ਸਾਡੀ ਇਤਿਹਾਸਕ ਜਿੱਤ ਦੇ ਨਤੀਜੇ ਵਜੋਂ ਹੀ ਸੰਭਵ ਹੋਇਆ, ਕਿਉਂਕਿ ਸਾਡੀ ਜਿੱਤ ਨੇ ਪੂਰੀ ਦੁਨੀਆ ਨੂੰ ਸੰਕੇਤ ਦਿੱਤਾ ਕਿ ਮੇਰਾ ਪ੍ਰਸ਼ਾਸਨ ਸ਼ਾਂਤੀ ਚਾਹੁੰਦਾ ਹੈ ਅਤੇ ਸਾਰੇ ਅਮਰੀਕੀਆਂ ਅਤੇ ਸਾਡੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਝੌਤਿਆਂ 'ਤੇ ਗੱਲਬਾਤ ਕਰੇਗਾ।"

ਇਹ ਵੀ ਪੜ੍ਹੋ: ਤੀਜਾ ਬੱਚਾ ਕਰੋ ਪੈਦਾ ਅਤੇ ਪਾਓ 3.5 ਲੱਖ ਰੁਪਏ ਕੈਸ਼ ਪ੍ਰਾਈਜ਼

ਉਨ੍ਹਾਂ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਅਮਰੀਕੀ ਅਤੇ ਇਜ਼ਰਾਈਲੀ ਬੰਧਕ ਆਪਣੇ ਪਰਿਵਾਰਾਂ ਅਤੇ ਅਜ਼ੀਜ਼ਾਂ ਕੋਲ ਵਾਪਸ ਆ ਜਾਣਗੇ।" ਟਰੰਪ ਨੇ ਕਿਹਾ ਕਿ ਦੋਹਾ, ਕਤਰ ਵਿੱਚ ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਨਵ ਚੁਣੇ ਗਏ ਪੱਛਮੀ ਏਸ਼ੀਆ ਰਾਜਦੂਤ ਸਟੀਵ ਵਿਟਕੋਫ ਇਜ਼ਰਾਈਲ ਅਤੇ ਸਾਡੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।'' ਉਥੇ ਹੀ ਬਾਈਡੇਨ ਨੇ ਕਿਹਾ ਕਿ "ਇਸ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਮੇਰੇ ਕੂਟਨੀਤਕ ਯਤਨ ਕਦੇ ਨਹੀਂ ਰੁਕੇ।" ਉਨ੍ਹਾਂ ਕਿਹਾ, 'ਇਹ ਨਾ ਸਿਰਫ਼ ਹਮਾਸ 'ਤੇ ਪੈ ਰਹੇ ਦਬਾਅ ਅਤੇ ਲੇਬਨਾਨ ਵਿੱਚ ਜੰਗਬੰਦੀ ਅਤੇ ਈਰਾਨ ਦੇ ਕਮਜ਼ੋਰ ਹੋਣ ਦੇ ਬਾਅਦ ਖੇਤਰੀ ਸਮੀਕਰਨਾਂ ਦਾ ਨਤੀਜਾ ਹੈ, ਸਗੋਂ ਇਹ ਦ੍ਰਿੜ ਅਤੇ ਮਿਹਨਤੀ ਅਮਰੀਕੀ ਕੂਟਨੀਤੀ ਦਾ ਵੀ ਨਤੀਜਾ ਹੈ।'

ਇਹ ਵੀ ਪੜ੍ਹੋ: ਮਾਂ ਦੀ ਡਾਂਟ ਤੋਂ ਨਾਰਾਜ਼ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਧੀ ਦੀ ਹਾਲਤ ਦੇਖ ਉੱਡੇ ਪਿਓ ਦੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News