ਬੌਸ ਕਰ ਰਿਹੈ ਦੁਨੀਆ ਭਰ ’ਚ ਆਪਣੇ 119 ਸਟੋਰਾਂ ਨੂੰ ਬੰਦ

01/17/2020 9:09:02 PM

ਨਿਊਯਾਰਕ (ਇੰਟ.)-ਬੌਸ ਆਪਣੀਆਂ ਪ੍ਰਚੂਨ ਦੁਕਾਨਾਂ ਨੂੰ ਵੱਡੀ ਗਿਣਤੀ ’ਚ ਬੰਦ ਕਰ ਰਿਹਾ ਹੈ ਕਿਉਂਕਿ ਆਨਲਾਈਨ ਖਰੀਦ ’ਚ ‘ਨਾਟਕੀ ਤਬਦੀਲੀ’ ਹੋ ਰਹੀ ਹੈ। ਉੱਚ ਪੱਧਰੀ ਇਲੈਕਟ੍ਰਾਨਿਕਸ ਵਸਤਾਂ ਤਿਆਰ ਕਰਨ ਵਾਲੀ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀਆਂ ਉੱਤਰੀ ਅਮਰੀਕਾ, ਯੂਰਪ, ਜਾਪਾਨ ਅਤੇ ਅਾਸਟਰੇਲੀਆ ਵਿਚਲੀਅਾਂ 119 ਪ੍ਰਚੂਨ ਦੁਕਾਨਾਂ ਨੂੰ ਬੰਦ ਕਰ ਰਹੀ ਹੈ ਪਰ ਉਹ ਚੀਨ, ਸੰਯੁਕਤ ਅਰਬ ਅਮੀਰਾਤ, ਭਾਰਤ ਅਤੇ ਕੁਝ ਏਸ਼ੀਆਈ ਦੇਸ਼ਾਂ ਵਿਚਲੀਆਂ ਲਗਭਗ 130 ਦੁਕਾਨਾਂ ਨੂੰ ਚਾਲੂ ਰੱਖੇਗੀ। ਪ੍ਰਚੂਨ ਉਦਯੋਗ ’ਚ ਹੋ ਰਹੀਆਂ ਵਿਸ਼ਾਲ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਬੌਸ ਨੇ ਕਿਹਾ ਕਿ ਉਸ ਨੂੰ ਇੱਟਾਂ-ਰੋੜਿਆਂ ਦੀਆਂ ਦੁਕਾਨਾਂ ਚਾਲੂ ਰੱਖਣ ਦੀ ਲੋੜ ਨਹੀਂ ਹੈ, ਜਦੋਂਕਿ ਗਾਹਕ ਆਪਣਾ ਸਾਮਾਨ ਆਨਲਾਈਨ ਖਰੀਦ ਰਹੇ ਹਨ। ਆਪਣੀਆਂ ਵਸਤਾਂ ਆਨਲਾਈਨ ਵੇਚਣ ਤੋਂ ਇਲਾਵਾ ਬੌਸ ਦੀਆਂ ਵਸਤਾਂ ਵਿਸ਼ਾਲ ਥੋਕ ਦੁਕਾਨਾਂ ਜਿਵੇਂ ਬੈਸਟ ਬਾਇ (ਬੀ. ਬੀ. ਵਾਈ.) ਅਤੇ ਟਾਰਗੈੱਟ (ਟੀ. ਜੀ. ਟੀ.) ਵੱਲੋਂ ਵੀ ਵੇਚਿਆ ਜਾਂਦਾ ਹੈ ਅਤੇ ਇਸ ਕੋਲ ਇਕ ਅੈਮਾਜ਼ੋਨ ਸਟੋਰ ਮੁਹਾਜ਼ ਵੀ ਹੈ।

ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ
ਬੌਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕੁ ਮੁਲਾਜ਼ਮਾਂ ਦੀਆਂ ਨੌਕਰੀਆਂ ’ਤੇ ਕੰਪਨੀ ਦੇ ਇਸ ਫ਼ੈਸਲੇ ਦਾ ਪ੍ਰਭਾਵ ਪਵੇਗਾ ਪਰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਬੌਸ ਦੀ ਕੌਮਾਂਤਰੀ ਵਿਕਰੀ ਦੇ ਵਾਈਸ ਪ੍ਰੈਜ਼ੀਡੈਂਟ ਕੋਲੈਟ ਬਰਕ ਨੇ ਕਿਹਾ ਕਿ ਫੈਸਲਾ ‘ਆਸਾਨ’ ਕੰਮ ਸੀ ਅਤੇ ਕੰਪਨੀ ਆਪਣੇ ਮੁਲਾਜ਼ਮਾਂ ਦੀ ਸ਼ੁਕਰਗੁਜ਼ਾਰ ਹੈ। ਬਰਕ ਨੇ ਕਿਹਾ ਕਿ ਸ਼ੁਰੂਅਾਤ ’ਚ ਸਾਡੇ ਪ੍ਰਚੂਨ ਸਟੋਰਾਂ ਨੇ ਲੋਕਾਂ ਨੂੰ ਨਵਾਂ ਤਜਰਬਾ ਦਿੱਤਾ। ਸਾਡੇ ਸੀ. ਡੀ. ਅਤੇ ਡੀ. ਵੀ. ਡੀ. ਅਾਧਾਰਿਤ ਘਰੇਲੂ ਮਨੋਰੰਜਨ ਪ੍ਰਣਾਲੀਆਂ ਦਾ ਉਸ ਸਮੇਂ ਇਹ ਇਕ ਨਵਾਂ ਮੌਲਿਕ ਵਿਚਾਰ ਸੀ ਪਰ ਅਸੀਂ ਉਨ੍ਹਾਂ ਲੋੜਾਂ ’ਤੇ ਕੇਂਦਰਿਤ ਕੀਤਾ, ਜਿਨ੍ਹਾਂ ਦੀ ਸਾਡੇ ਗਾਹਕਾਂ ਨੂੰ ਲੋੜ ਸੀ ਅਤੇ ਹੁਣ ਵੀ ਅਸੀਂ ਉਹੋ ਕੁਝ ਕਰਨ ਜਾ ਰਹੇ ਹਾਂ।

ਸਾਲ 2019 ’ਚ ਅਮਰੀਕੀ ਥੋਕ ਵਪਾਰੀਅਾਂ ਨੇ ਬੰਦ ਕੀਤੀਆਂ ਸਨ 9302 ਦੁਕਾਨਾਂ
ਸਾਲ 2019 ’ਚ ਅਮਰੀਕੀ ਥੋਕ ਵਪਾਰੀਅਾਂ ਨੇ 9302 ਦੁਕਾਨਾਂ ਬੰਦ ਕੀਤੀਆਂ ਸਨ, ਜਿਹੜੀਆਂ ਕਿ 2018 ਦੇ ਮੁਕਾਬਲੇ 59 ਫ਼ੀਸਦੀ ਦਾ ਉਛਾਲ ਸੀ ਅਤੇ 2012 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਣਤੀ ਸੀ। ਇਸ ਸਮੇਂ ਪ੍ਰਚੂਨ ਵਿਕਰੀ ਕੁਲ ਵਿਕਰੀ ਦਾ 16 ਫੀਸਦੀ ਹੈ ਪਰ 2026 ਤੱਕ ਇਸ ਦੇ 25 ਫੀਸਦੀ ਹੋ ਜਾਣ ਦੀ ਸੰਭਾਵਨਾ ਹੈ। ਇਸ ਨਾਲ ਸਾਲ 2026 ਤੱਕ 75000 ਹੋਰ ਪ੍ਰਚੂਨ ਸਟੋਰਾਂ ਨੂੰ ਬੰਦ ਕਰਨਾ ਪਵੇਗਾ, ਜਿਨ੍ਹਾਂ ’ਚ 20000 ਦੁਕਾਨਾਂ ਕੱਪੜੇ ਦੀਆਂ ਹਨ ਅਤੇ 10 ਹਜ਼ਾਰ ਖਪਤਕਾਰ ਇਲੈਕਟ੍ਰਾਨਿਕਸ ਸਾਮਾਨ ਦੀਆਂ ਹਨ।


Karan Kumar

Content Editor

Related News