ਬੋਰਿਸ ਜਾਨਸਨ ਨੇ ਵਿਸ਼ਵ ਨੇਤਾਵਾਂ ਨੂੰ ਕੋਵਿਡ-19 ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ

Saturday, Sep 26, 2020 - 11:23 PM (IST)

ਬੋਰਿਸ ਜਾਨਸਨ ਨੇ ਵਿਸ਼ਵ ਨੇਤਾਵਾਂ ਨੂੰ ਕੋਵਿਡ-19 ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ

ਲੰਡਨ (ਏ.ਪੀ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਵੱਖ-ਵੱਖ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਨੇਤਾਵਾਂ ਤੋਂ ਕੋਵਿਡ-19 ਦੇ ਸਾਂਝੇ ਦੁਸ਼ਮਨ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਜਾਨਸਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਸੰਬੋਧਨ ਵਿਚ ਕਿਹਾ ਕਿ ਮਹਾਂਮਾਰੀ ਦੇ 9 ਮਹੀਨਿਆਂ ਦੌਰਾਨ ਕੌਮਾਂਤਰੀ ਭਾਈਚਾਰੇ ਦੀ ਧਾਰਣਾ ਖਿੱਲਰੀ ਜਿਹੀ ਜਾਪਦੀ ਹੈ। ਅਜਿਹਾ ਫਿਰ ਕਦੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਇਕ ਹੀ ਦੁਸ਼ਮਨ ਵਿਰੁੱਧ ਵੱਖ-ਵੱਖ 193 ਮੁਹਿੰਮ ਚਲਾਉਣੀ ਪਈ। ਜਾਨਸਨ ਨੇ ਹੋਰ ਸੰਸਾਰਕ ਮਹਾਂਮਾਰੀ ਨੂੰ ਰੋਕਣ ਦੀ ਯੋਜਨਾ ਵੀ ਦੱਸੀ ਹੈ।

ਉਨ੍ਹਾਂ ਦੀ ਯੋਜਨਾ ਵਿਚ ਪਸ਼ੂ ਪਾਲਣ ਸੰਬੰਧੀ ਖੋਜ ਪ੍ਰਯੋਗਸ਼ਾਲਾ ਦਾ ਨੈੱਟਵਰਕ ਖੜ੍ਹਾ ਕਰਨ ਅਤੇ ਖਤਰਨਾਕ ਵਾਇਰਸ ਦੀ ਪਸ਼ੂਆਂ ਤੋਂ ਮਨੁੱਖ ਵਿਚ ਆਉਣ ਤੋਂ ਪਹਿਲਾਂ ਹੀ ਪਛਾਣ ਕਰਨਾ ਸ਼ਾਮਲ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਖੁਦ ਕੋਵਿਡ-19 ਨਾਲ ਇਨਫੈਕਟਿਡ ਹੋ ਗਏ ਸਨ ਅਤੇ ਉਨ੍ਹਾਂ ਨੇ ਤਿੰਨ ਰਾਤਾਂ ਆਈ.ਸੀ.ਯੂ. ਵਿਚ ਬਿਤਾਉਣੀਆਂ ਪਈਆਂ ਸਨ। ਉਨ੍ਹਾਂ ਨੇ ਬੀਮਾਰੀ ਦੇ ਕਹਿਰ ਬਾਰੇ ਦੱਸਣ ਲਈ ਛੇਤੀ ਚਿਤਾਵਨੀ ਪ੍ਰਣਾਲੀ ਬਣਾਉਣ ਲਈ ਦੇਸ਼ਾਂ ਤੋਂ ਅੰਕੜੇ ਸਾਂਝੇ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੁਲਕਾਂ ਨੂੰ ਜ਼ਰੂਰੀ ਸਾਮਾਨ ਦੇ ਨਿਰਯਾਤ 'ਤੇ ਕੰਟਰੋਲ ਨਹੀਂ ਕਰਨਾ ਚਾਹੀਦਾ ਜਿਵੇਂ ਕਈ ਦੇਸ਼ਾਂ ਨੇ ਮਹਾਂਮਾਰੀ ਦੌਰਾਨ ਕੀਤਾ ਹੈ। ਜਾਨਸਨ ਨੇ ਕੋਰੋਨਾ ਵਾਇਰਸ ਦਾ ਟੀਕਾ ਉਪਲਬਧ ਹੋਣ 'ਤੇ ਦੁਨੀਆ ਦੇ 92 ਕਰੀਬ ਦੇਸ਼ਾਂ ਨੂੰ ਇਹ ਟੀਕਾ ਹਾਸਲ ਕਰਨ ਵਿਚ ਮਦਦ ਲਈ 63.6 ਕਰੋੜ ਡਾਲਰ ਦੀ ਵਚਨਬੱਧਤਾ ਵੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਵਿਸ਼ਵ ਸਿਹਤ ਸੰਗਠਨ ਦੀ ਆਰਥਿਕ ਸਹਾਇਤਾ ਅਗਲੇ ਚਾਰ ਸਾਲਾਂ ਵਿਚ 30 ਫੀਸਦੀ ਤੱਕ ਵਧਾਏਗਾ। 


author

Sunny Mehra

Content Editor

Related News