ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣੇ ਪਿਤਾ, ਤੀਸਰੀ ਪਤਨੀ ਨੇ ਦਿੱਤਾ ਤੀਜੇ ਬੱਚੇ ਨੂੰ ਜਨਮ

Wednesday, Jul 12, 2023 - 04:56 AM (IST)

ਬ੍ਰਿਟੇਨ ਦੇ ਸਾਬਕਾ PM ਬੋਰਿਸ ਜਾਨਸਨ 8ਵੀਂ ਵਾਰ ਬਣੇ ਪਿਤਾ, ਤੀਸਰੀ ਪਤਨੀ ਨੇ ਦਿੱਤਾ ਤੀਜੇ ਬੱਚੇ ਨੂੰ ਜਨਮ

ਲੰਡਨ (ਭਾਸ਼ਾ) : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਨੇ ਪਿਛਲੇ ਹਫਤੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਕੈਰੀ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਪੋਸਟ 'ਚ ਇਹ ਜਾਣਕਾਰੀ ਦਿੱਤੀ। ਕੈਰੀ (35) ਨੇ ਪੋਸਟ ਵਿੱਚ ਲਿਖਿਆ, “ਦੁਨੀਆ 'ਚ ਤੁਹਾਡਾ ਸਵਾਗਤ ਹੈ ਫ੍ਰੈਂਕ ਅਲਫ੍ਰੇਡ ਓਡੀਸੀਅਸ ਜਾਨਸਨ। ਜਨਮ 5 ਜੁਲਾਈ ਨੂੰ ਸਵੇਰੇ 9.15 ਵਜੇ ਜਨਮ। (ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਰੇ ਪਤੀ ਨੇ ਕਿਹੜਾ ਨਾਂ ਚੁਣਿਆ ਹੈ?!)" ਉਨ੍ਹਾਂ ਲਿਖਿਆ, "ਯੂਸੀਐੱਲਐੱਚ (ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ) ਵਿਖੇ ਨੈਸ਼ਨਲ ਹੈਲਥ ਸਰਵਿਸ ਦੀ ਸ਼ਾਨਦਾਰ ਜਣੇਪਾ ਟੀਮ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਹ ਅਸਲ ਵਿੱਚ ਸਭ ਤੋਂ ਹੈਰਾਨੀਜਨਕ ਦੇਖਭਾਲ ਕਰਨ ਵਾਲੇ ਲੋਕ ਹਨ। ਮੈਂ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹਾਂ।" 

ਇਹ ਵੀ ਪੜ੍ਹੋ : ਔਸਤ ਨਾਲੋਂ ਦੁੱਗਣਾ ਗਰਮ ਹੋ ਰਿਹਾ ਯੂਰਪ, 2022 'ਚ ਗਈ 61000 ਲੋਕਾਂ ਦੀ ਜਾਨ

PunjabKesari

ਬੋਰਿਸ ਜਾਨਸਨ ਤੇ ਕੈਰੀ ਸਾਇਮੰਡਸ ਵਿਚਾਲੇ ਉਮਰ ਦਾ 23 ਸਾਲ ਦਾ ਅੰਤਰ ਹੈ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2019 ਤੋਂ ਹੀ ਦੋਵੇਂ ਡਾਊਨਿੰਗ ਸਟ੍ਰੀਟ ਵਿੱਚ ਇਕੱਠੇ ਰਹਿ ਰਹੇ ਸਨ। ਜਾਨਸਨ ਅਤੇ ਕੈਰੀ ਦਾ ਵਿਆਹ ਮਈ 2021 ਵਿੱਚ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਵਿਲਫ ਦਾ ਜਨਮ ਅਪ੍ਰੈਲ 2020 ਵਿੱਚ ਹੋਇਆ ਸੀ। ਧੀ ਰੋਮੀ ਦਾ ਜਨਮ ਦਸੰਬਰ 2021 'ਚ ਹੋਇਆ ਸੀ। 3 ਔਰਤਾਂ 'ਚੋਂ ਬੋਰਿਸ ਜਾਨਸਨ ਦਾ ਇਹ 8ਵਾਂ ਬੱਚਾ ਹੈ। ਇਨ੍ਹਾਂ ਔਰਤਾਂ ਵਿੱਚ ਭਾਰਤੀ ਮੂਲ ਦੀ ਉਸ ਦੀ ਸਾਬਕਾ ਪਤਨੀ ਮਰੀਨਾ ਵ੍ਹੀਲਰ ਵੀ ਸ਼ਾਮਲ ਹੈ। ਜਾਨਸਨ (59) ਨੇ ਆਕਸਫੋਰਡ ਯੂਨੀਵਰਸਿਟੀ ਦੇ ਬਾਲੀਓਲ ਕਾਲਜ ਤੋਂ ਪੜ੍ਹਾਈ ਕੀਤੀ ਹੈ। ਹੋਮਰ ਦੇ ਮਹਾਕਾਵਿ ਓਡੀਸੀ ਵਿੱਚ ਓਡੀਸੀਅਸ ਇਕ ਮਸ਼ਹੂਰ ਯੂਨਾਨੀ ਰਾਜੇ ਦਾ ਨਾਂ ਹੈ। ਓਡੀਸੀਅਸ ਜਾਨਸਨ ਦੇ ਨਵਜੰਮੇ ਬੱਚੇ ਦੇ ਨਾਵਾਂ 'ਚੋਂ ਇਕ ਹੈ। ਇਹ ਕੈਰੀ ਅਤੇ ਬੋਰਿਸ ਜਾਨਸਨ ਦਾ ਦੂਜਾ ਪੁੱਤਰ ਹੈ। ਇਹ ਉਨ੍ਹਾਂ ਦਾ ਤੀਜਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਪਹਿਲਾ ਬੱਚਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News