''ਪਾਰਟੀਗੇਟ'' ਮਾਮਲੇ ''ਚ PM ਬੋਰਿਸ ਜਾਨਸਨ ਨੇ ''ਤਹਿ-ਦਿਲੋਂ'' ਮੰਗੀ ਮੁਆਫ਼ੀ

Wednesday, Apr 20, 2022 - 02:10 AM (IST)

''ਪਾਰਟੀਗੇਟ'' ਮਾਮਲੇ ''ਚ PM ਬੋਰਿਸ ਜਾਨਸਨ ਨੇ ''ਤਹਿ-ਦਿਲੋਂ'' ਮੰਗੀ ਮੁਆਫ਼ੀ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਾਕਡਾਊਨ ਦੌਰਾਨ ਇਕ ਗੈਰ-ਕਾਨੂੰਨੀ ਪਾਰਟੀ 'ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ 'ਤਹਿ-ਦਿਲੋਂ' ਮੁਆਫ਼ੀ ਮੰਗੀ, ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਨਿਯਮਾਂ ਨੂੰ ਨਹੀਂ ਤੋੜਿਆ ਜਾਂ ਸੰਸਦ ਨੂੰ ਗੁੰਮਰਾਹ ਨਹੀਂ ਕੀਤਾ ਸੀ। ਪ੍ਰਧਾਨ ਮੰਤਰੀ ਨੇ ਹਾਊਸ ਆਫ਼ ਕਾਮਨਸ 'ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਨੂੰ ਅਜਿਹਾ ਨਹੀਂ ਲੱਗਿਆ ਕਿ ਜਨਮ ਦਿਨ ਲਈ ਕੇਕ ਨਾਲ ਲੋਕਾਂ ਦਾ ਇਕੱਠਾ ਹੋਣਾ ਕੋਈ ਪਾਰਟੀ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੇ ਜਹਾਂਗੀਰਪੁਰੀ ਹਿੰਸਾ ਦੀ ਕੀਤੀ ਨਿੰਦਾ

ਪਿਛਲੇ ਹਫ਼ਤੇ ਜਾਨਸਨ 'ਤੇ ਜੂਨ 2020 'ਚ 10 ਡਾਊਨਿੰਗ ਸਟ੍ਰੀਟ 'ਚ ਆਪਣੀ ਖੁਦ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਲਈ 50 ਪਾਊਂਡ ਦਾ ਜੁਰਮਾਨਾ ਲਾਇਆ ਗਿਆ ਸੀ। ਪੁਲਸ ਸਰਕਾਰੀ ਬਿਲਡਿੰਗ 'ਚ ਹੋਈ ਹੋਰ ਕਈ ਪਾਰਟੀਆਂ ਦਾ ਵੀ ਪਤਾ ਲਗਾ ਰਹੀ ਹੈ ਜਿਨ੍ਹਾਂ 'ਚ ਕਥਿਤ ਤੌਰ 'ਤੇ ਜਾਨਸਨ ਸ਼ਾਮਲ ਹੋਏ ਸਨ। ਈਸਟਰ ਦੇ ਜਸ਼ਨ 'ਚ 11 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਜਾਨਸਨ ਨੇ ਸੰਸਦ ਮੈਂਬਰਾਂ ਤੋਂ ਮੁਆਫ਼ੀ ਮੰਗੀ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ ਤੇ 12 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News