ਬੋਰਿਸ ਜਾਨਸਨ ਨੇ ਐੱਮ.ਪੀ. ਢੇਸੀ ਦੇ ਕਹਿਣ ''ਤੇ ਸੰਸਦ ''ਚ ਮੰਗੀ ਮੁਆਫ਼ੀ (ਵੀਡੀਓ)

07/09/2021 11:16:47 AM

ਲੰਡਨ (ਬਿਊਰੋ) ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਨਾਲ ਬ੍ਰਿਟੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਟੀਕਾਕਰਨ ਦੇ ਬਾਵਜੂਦ ਦੇਸ਼ ਵਿਚ ਇਕ ਵਾਰ ਫਿਰ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਕੋਰੋਨਾ ਮਹਾਮਾਰੀ ਦੌਰਾਨ ਮਾਰੇ ਗਏ ਅਤੇ ਦੁੱਖ ਸਹਿਣ ਵਾਲੇ ਯੂਕੇ ਵਾਸੀਆਂ ਤੋਂ ਮੁਆਫ਼ੀ ਮੰਗੀ ਹੈ। ਜਾਨਸਨ ਨੇ ਇਹ ਮੁਆਫ਼ੀ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਕਹਿਣ 'ਤੇ ਮੰਗੀ।

 

ਅਸਲ ਵਿਚ ਢੇਸੀ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ ਕੋਵਿਡ-19 ਤਾਲਾਬੰਦੀ ਕਾਰਨ ਮੈਂ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕਿਆ ਤੇ ਮੇਰੇ ਵਾਂਗ ਬਹੁਤ ਸਾਰੇ ਲੋਕ ਅਜਿਹੇ ਦਰਦ ਵਿਚੋਂ ਲੰਘੇ ਹਨ। ਜਦਕਿ ਸਰਕਾਰ ਦੇ ਸਲਾਹਕਾਰ ਡੌਮਨਿਕ ਕਮਿੰਗਸ ਅਤੇ ਹੋਰ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਹਨ। ਟੋਰੀ ਮੰਤਰੀ ਮਿਸਟਰ ਕਮਿੰਗਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਪ੍ਰਧਾਨ ਮੰਤਰੀ ਬੋਰਿਸ ਨੇ ਸਿਹਤ ਮੰਤਰੀ ਮੈਟ ਹਨਕੁੱਕ ਨੂੰ ਤੁਰੰਤ ਸਰਕਾਰ ਵਿਚੋਂ ਬਾਹਰ ਕਰਨ ਵਿਚ ਵੀ ਦੇਰੀ ਕੀਤੀ।''

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਮੀਨਾ ਸ਼ੇਸ਼ਮਣੀ 'ਯੂਐੱਸ ਸੈਂਟਰ ਫੌਰ ਮੈਡੀਕੇਅਰ' ਦੀ ਨਿਰਦੇਸ਼ਕ ਨਿਯੁਕਤ

ਢੇਸੀ ਦੇ ਸਵਾਲਾਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਅਤੇ ਬੀਤ ਚੁੱਕੇ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਜੋ ਹੋਇਆ ਉਸ ਲਈ ਮੈਂ ਮੁਆਫ਼ੀ ਮੰਗਦਾ ਹਾਂ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News