ਓਮੀਕ੍ਰੋਨ ਵਿਰੁੱਧ ਅਸਰਦਾਰ ਐਂਟੀਬਾਡੀ ਸੁਰੱਖਿਆ ਪ੍ਰਦਾਨ ਕਰਦੀ ਹੈ ਕੋਵਿਡ ਟੀਕੇ ਦੀ ਬੂਸਟਰ ਖੁਰਾਕ : ਅਧਿਐਨ

Thursday, Jan 20, 2022 - 09:44 PM (IST)

ਲੰਡਨ-ਮਸ਼ਹੂਰ ਮੈਗਜ਼ੀਨ 'ਦਿ ਲੈਂਸੇਟ' 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਕੋਵਿਡ-19 ਰੋਕੂ ਟੀਕੇ ਦੀ ਤੀਸਰੀ ਖੁਰਾਕ ਲੈਣ ਨਾਲ ਸਰੀਰ 'ਚ ਐਂਟੀਬਾਡੀ ਦਾ ਪੱਧਰ ਵਧ ਜਾਂਦਾ ਹੈ ਜੋ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਸਹੀ ਢੰਗ ਨਾਲ ਬੇਅਸਰ ਕਰ ਸਕਦਾ ਹੈ। ਫ੍ਰਾਂਸਿਸ ਕ੍ਰਿਕ ਇੰਸਟੀਚਿਊਟ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ (ਐੱਨ.ਆਈ.ਐੱਚ.ਆਰ.), ਬ੍ਰਿਟੇਨ ਦੇ ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਐਸਟ੍ਰਾਜ਼ੇਨੇਕਾ ਜਾਂ ਫਾਈਜ਼ਰ ਟੀਕੇ ਦੀ ਸਿਰਫ ਦੋ ਖੁਰਾਕਾਂ ਲਈਆਂ ਸਨ, ਉਨ੍ਹਾਂ 'ਚ ਐਂਟੀਬਾਡੀ ਦੀ ਮਾਤਰਾ ਓਮੀਕ੍ਰੋਨ ਨੂੰ ਬੇਅਸਰ ਕਰਨ ਲਈ ਬਹੁਤ ਸਮਰਥ ਨਹੀਂ ਸਨ।

ਇਹ ਵੀ ਪੜ੍ਹੋ : ਇਜ਼ਰਾਈਲ ਤੇ ਜਰਮਨੀ ਦਰਮਿਆਨ ਅਰਬਾਂ ਡਾਲਰ ਦੀ ਪਣਡੁੱਬੀ ਦਾ ਹੋਇਆ ਸੌਦਾ

ਉਨ੍ਹਾਂ ਨੇ ਇਹ ਵੀ ਪਾਇਆ ਕਿ ਦੂਜੀ ਖੁਰਾਕ ਲੈਣ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ 'ਚ ਐਂਟੀਬਾਡੀ ਦਾ ਪੱਧਰ ਡਿੱਗ ਗਿਆ ਪਰ ਤੀਸਰੀ 'ਬੂਸਟਰ' ਖੁਰਾਕ ਨੇ ਐਂਟੀਬਾਡੀ ਦੇ ਪੱਧਰ ਨੂੰ ਵਧਾ ਦਿੱਤਾ, ਜਿਸ ਨਾਲ ਓਮੀਕ੍ਰੋਨ ਇਨਫੈਕਸ਼ਨ ਪ੍ਰਭਾਵੀ ਢੰਗ ਨਾਲ ਬੇਅਸਰ ਹੋ ਗਿਆ। ਅਧਿਐਨ 'ਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਫਾਈਜ਼ਰ ਟੀਕੇ ਦੀਆਂ ਤਿੰਨੋਂ ਖੁਰਾਕਾਂ ਲਈਆਂ ਹਨ, ਉਨ੍ਹਾਂ 'ਚ ਤੀਸਰੀ ਖੁਰਾਕ ਤੋਂ ਬਾਅਦ ਪਾਇਆ ਗਿਆ ਕਿ ਓਮੀਕ੍ਰੋਨ ਰੋਕੂ ਐਂਟੀਬਾਡੀ ਦਾ ਪੱਧਰ ਡੈਲਟਾ ਵੇਰੀਐਂਟ ਵਿਰੁੱਧ ਦੋ ਖੁਰਾਕ ਲੈਣ ਵਾਲਿਆਂ ਦੇ ਸਮਾਨ ਹੈ। ਕੁੱਲ ਮਿਲਾ ਕੇ ਖੋਜਕਰਤਾਵਾਂ ਮੁਤਾਬਕ ਤਿੰਨ ਖੁਰਾਕ ਲੈਣ ਤੋਂ ਬਾਅਦ ਓਮੀਕ੍ਰੋਨ ਵਿਰੁੱਧ ਐਂਟੀਬਾਡੀ ਦਾ ਪੱਧਰ ਦੋ ਖੁਰਾਕ ਲੈਣ ਦੀ ਤੁਲਨਾ 'ਚ ਲਗਭਗ 2.5 ਗੁਣਾ ਜ਼ਿਆਦਾ ਸੀ।

ਇਹ ਵੀ ਪੜ੍ਹੋ : ਦਿੱਲੀ 'ਚ ਸਸਤਾ ਹੋਇਆ ਕੋਰੋਨਾ ਟੈਸਟ-RT-PCR ਦੇ ਦੇਣੇ ਹੋਣਗੇ ਸਿਰਫ 300 ਰੁਪਏ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News