ਬੋਲਟਨ ਨੇ ਕਿਹਾ, ਅਮਰੀਕਾ ਦੀ ਵਾਰਤਾ ਪੇਸ਼ਕਸ਼ ''ਤੇ ਚੁੱਪ ਹੈ ਈਰਾਨ

Tuesday, Jun 25, 2019 - 04:26 PM (IST)

ਬੋਲਟਨ ਨੇ ਕਿਹਾ, ਅਮਰੀਕਾ ਦੀ ਵਾਰਤਾ ਪੇਸ਼ਕਸ਼ ''ਤੇ ਚੁੱਪ ਹੈ ਈਰਾਨ

ਯੇਰੂਸ਼ਲਮ (ਏ.ਐਫ.ਪੀ.)- ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਵਾਰਤਾ ਦੀ ਪੇਸ਼ਕਸ਼ 'ਤੇ ਈਰਾਨ ਨੇ ਚੁੱਪੀ ਧਾਰੀ ਹੋਈ ਹੈ। ਯੇਰੂਸ਼ਲਮ ਵਿਚ ਬੋਲਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰਤਾ ਲਈ ਬੂਹੇ ਖੋਲ੍ਹੇ ਹਨ। ਬੋਲਟਨ ਨੇ ਕਿਹਾ ਕਿ ਪਰ ਜਵਾਬ ਵਿਚ ਈਰਾਨ ਨੇ ਡੂੰਘੀ ਚੁੱਪੀ ਧਾਰੀ ਹੋਈ ਹੈ। ਬੋਲਟਨ ਯੇਰੂਸ਼ਲਮ ਆਏ ਹਨ। ਇਜ਼ਰਾਇਲ ਨੇ ਕਿਹਾ ਹੈ ਕਿ ਉਹ ਰੂਸ ਅਤੇ ਇਜ਼ਰਾਇਲ ਦੇ ਆਪਣੇ ਹਮਰੁਤਬਾ ਦੇ ਨਾਲ ਹੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। ਅਮਰੀਕੀ ਸਲਾਹਕਾਰ ਦੇ ਨਾਲ ਨੇਤਨਯਾਹੂ ਨੇ ਕਿਹਾ ਕਿ ਕਈ ਲੋਕ ਜਿੰਨਾ ਸੋਚਦੇ ਹਨ। ਉਸ ਤੋਂ ਜ਼ਿਆਦਾ ਅਸੀਂ ਲੋਕਾਂ ਵਿਚਾਲੇ ਸਹਿਯੋਗ ਲਈ ਵਿਆਪਕ ਆਧਾਰ ਹੈ। ਬੋਲਟਨ ਦੇ ਬਿਆਨ ਦੇ ਦਿਨ ਪਹਿਲੇ ਅਮਰੀਕਾ ਨੇ ਇਜ਼ਰਾਇਲ ਦੇ ਵਿਰੋਧੀ ਈਰਾਨ ਦੇ ਚੋਟੀ ਦੇ ਅਧਿਕਾਰੀਆਂ ਖਿਲਾਫ ਪਾਬੰਦੀ ਲਗਾਈ ਸੀ।


author

Sunny Mehra

Content Editor

Related News