ਪੀ.ਐੱਮ. ਬੋਲਸਨਾਰੋ 14-17 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ

Friday, Feb 04, 2022 - 03:21 PM (IST)

ਰਿਓ ਡੀ ਜੇਨੇਰੀਓ (ਵਾਰਤਾ): ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ 14 ਤੋਂ 17 ਫਰਵਰੀ ਤੱਕ ਰੂਸ ਦੀ ਯਾਤਰਾ 'ਤੇ ਜਾਣਗੇ। ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ 14 ਤੋਂ 17 ਫਰਵਰੀ ਤੱਕ ਮਾਸਕੋ ਦੀ ਯਾਤਰਾ 'ਤੇ ਰਹਿਣਗੇ। ਰੂਸ ਦੇ ਰਾਸ਼ਟਪਰਪਤੀ ਵਲਾਦੀਮੀਰ ਪੁਤਿਨ ਨੇ ਬੋਲਸਨਾਰੋ ਨੂੰ 1 ਦਸੰਬਰ ਨੂੰ ਰੂਸ ਆਉਣ ਦਾ ਸੱਦਾ ਦਿੱਤਾ ਸੀ। ਕਈ ਦਿਨਾਂ ਦੇ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਉਹਨਾਂ ਦਾ ਸੱਦਾ ਸਵੀਕਾਰ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਖ਼ਿਲਾਫ਼ ਰੂਸ ਦਾ ਰਵੱਈਆ ਚਿੰਤਾਜਨਕ : ਬ੍ਰਿਟੇਨ

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਬ੍ਰਾਜ਼ੀ ਦੇ ਅਖ਼ਬਾਰ ਫੋਲਹਾ ਡੀ. ਐੱਸ. ਪਾਉਲੋ ਨੇ ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਜ਼ਿਕਰ ਕੀਤਾ ਸੀ ਕਿ ਅਮਰੀਕਾ ਬੋਲਸਨਾਰੋ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੋ ਉਹ ਫਰਵਰੀ ਵਿਚ ਮਾਸਕੋ ਦੌਰਾ ਨਾ ਕਰ ਸਕਣ। ਅਮਰੀਕਾ ਦਾ ਮੰਨਣਾ ਹੈ ਕਿ ਰੂਸ ਅਤੇ ਯੂਕਰੇਨ ਸਰਹੱਦ 'ਤੇ ਤਣਾਅ ਵਿਚਕਾਰ ਬੋਲਸਨਾਰੋ ਦੀ ਰੂਸ ਯਾਤਰਾ ਤੋਂ ਇਕ ਪੱਖ ਵੱਲ ਝੁਕਾਅ ਦਾ ਅਹਿਸਾਸ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਪਾਰਕ 'ਚ ਅਚਾਨਕ ਦਿਸਿਆ 186 ਕਿਲੋ ਦਾ 'ਗੋਲਡ ਕਿਊਬ', ਲੋਕ ਹੋਏ ਹੈਰਾਨ (ਤਸਵੀਰਾਂ)


Vandana

Content Editor

Related News