ਗੁਆਨਾ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ
Friday, Nov 09, 2018 - 06:34 PM (IST)
ਜਾਰਜਟਾਊਨ— ਗੁਆਨਾ ਦੀ ਰਾਜਧਾਨੀ ਜਾਰਜਟਾਊਨ 'ਚ ਸ਼ੁੱਕਰਵਾਰ ਨੂੰ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਆਵਾਜਾਈ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਆਵਾਜਾਈ ਮੰਤਰੀ ਡੈਵਿਡ ਪੇਟਰਸਨ ਨੇ ਦੱਸਿਆ ਕਿ ਟੋਰਾਂਟੋ ਜਾਣ ਵਾਲੇ ਫਲਾਈ ਜਮੈਕਾ ਏਅਰ ਲਾਇੰਸ ਦੇ ਜਹਾਜ਼ 'ਚ ਉਡਾਣ ਭਰਨ ਦੇ ਤੁਰੰਤ ਬਾਅਦ ਹਾਇਡਰੋਲਿਕ ਸਮੱਸਿਆ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਜਹਾਜ਼ ਹਵਾਈ ਅੱਡੇ ਵਾਪਸ ਪਰਤਿਆ। ਪਰ ਹਵਾਈਪੱਟੀ 'ਤੇ ਉਤਰਦੇ ਸਮੇਂ ਜਹਾਜ਼ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ।
