ਪਾਕਿਸਤਾਨ ''ਚ ਹਿੰਦੂਆਂ ''ਤੇ ਜ਼ੁਲਮ ਦੀ ਹੱਦ ਪਾਰ, ਮੰਦਰ ''ਚੋਂ 7 ਸਾਲਾ ਬੱਚੀ ਦੀ ਲਾਸ਼ ਬਰਾਮਦ

Monday, Jul 24, 2023 - 11:20 PM (IST)

ਪਾਕਿਸਤਾਨ ''ਚ ਹਿੰਦੂਆਂ ''ਤੇ ਜ਼ੁਲਮ ਦੀ ਹੱਦ ਪਾਰ, ਮੰਦਰ ''ਚੋਂ 7 ਸਾਲਾ ਬੱਚੀ ਦੀ ਲਾਸ਼ ਬਰਾਮਦ

ਅੰਮ੍ਰਿਤਸਰ (ਦਲਜੀਤ) : ਪਾਕਿਸਤਾਨ ’ਚ ਹਿੰਦੂਆਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਰਾਜੋਖਾਨਈ ਇਲਾਕੇ ’ਚ ਇਕ ਹਿੰਦੂ ਮੰਦਰ ’ਚੋਂ 7 ਸਾਲਾ ਹਿੰਦੂ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਭਾਰਤ ’ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਹਿੰਦੂ ਸੰਗਠਨ ਨੇ ਭਾਰਤ ਸਰਕਾਰ ਤੋਂ ਪਾਕਿਸਤਾਨ ਨਾਲ ਗੱਲ ਕਰਕੇ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ 23 ਜੁਲਾਈ ਦੀ ਸ਼ਾਮ ਤੋਂ ਲਾਪਤਾ ਸੀ। ਉਨ੍ਹਾਂ ਸਥਾਨਕ ਪੁਲਸ ਸਟੇਸ਼ਨ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਬੱਚੀ ਦੇ ਪਿਤਾ ਅਨੁਸਾਰ ਉਸ ਨੂੰ ਸ਼ੱਕ ਹੈ ਕਿ ਕਤਲ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਜਬਰ-ਜ਼ਨਾਹ ਜਾਂ ਛੇੜਛਾੜ ਦੀ ਪੁਸ਼ਟੀ ਹੋ ਸਕੇਗੀ।

ਇਹ ਵੀ ਪੜ੍ਹੋ : Shocking! ਮਾਂ ਨਾਲ ਆਏ 10 ਸਾਲਾ ਬੱਚੇ ਨੇ ਬੈਂਕ 'ਚੋਂ ਉਡਾਏ 1 ਲੱਖ ਰੁਪਏ, ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ

 ਖੇਤਾਂ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼ 

ਇਕ ਹੋਰ ਘਟਨਾ ’ਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਹਿਸੀਲ ਰਹੀਮ ਯਾਰ ਖਾਨ ਦੇ ਪਿੰਡ ਸਹਾਰ ਦੇ ਰਹਿਣ ਵਾਲੇ 20 ਸਾਲਾ ਹਿੰਦੂ ਲੜਕੇ ਆਕਾਸ਼ ਕੁਮਾਰ ਭੀਲ ਦੀ ਖੇਤਾਂ ’ਚੋਂ ਲਾਸ਼ ਬਰਾਮਦ ਹੋਈ ਹੈ। ਆਕਾਸ਼ ਕੁਮਾਰ ਦਾ ਅਪ੍ਰੈਲ 2023 ’ਚ ਵਿਆਹ ਹੋਇਆ ਸੀ। ਉਹ 16 ਜੁਲਾਈ ਤੋਂ ਘਰੋਂ ਲਾਪਤਾ ਸੀ। ਪੁਲਸ ਨੇ ਪਹਿਲਾਂ ਤਾਂ ਆਕਾਸ਼ ਦੇ ਦੋਸਤ ਅਕਮਲ ਭੱਟੀ ਨੂੰ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਸੀ ਪਰ ਫਿਰ ਉਸ ਖ਼ਿਲਾਫ਼ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਉਸ ਨੂੰ 23 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਪੁਲਸ ਆਕਾਸ਼ ਦੀ ਮੌਤ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਕਤਲ ਮੰਨ ਰਹੀ ਹੈ। ਆਕਾਸ਼ ਦੇ ਮਾਤਾ-ਪਿਤਾ ਅਤੇ ਪਤਨੀ ਅਕਮਲ ’ਤੇ ਸ਼ੱਕ ਕਰਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਨੇ ਅਕਮਲ ਤੋਂ ਪੈਸੇ ਲੈ ਕੇ ਉਸ ਨੂੰ ਛੱਡ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News