ਨੇਪਾਲ ’ਚ ਦਰੱਖ਼ਤ ਨਾਲ ਲਟਕੀਆਂ ਮਿਲੀਆਂ 3 ਨਾਬਾਲਗ ਕੁੜੀਆਂ ਦੀਆਂ ਲਾਸ਼ਾਂ

Monday, Jul 25, 2022 - 10:05 AM (IST)

ਨੇਪਾਲ ’ਚ ਦਰੱਖ਼ਤ ਨਾਲ ਲਟਕੀਆਂ ਮਿਲੀਆਂ 3 ਨਾਬਾਲਗ ਕੁੜੀਆਂ ਦੀਆਂ ਲਾਸ਼ਾਂ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਝਾਪਾ ਜ਼ਿਲ੍ਹੇ ਵਿਚ ਐਤਵਾਰ ਨੂੰ ਤਿੰਨ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਇਕੋ ਦਰੱਖਤ 'ਤੇ ਲਟਕੀਆਂ ਹੋਈਆਂ ਮਿਲੀਆਂ । ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਬਸੰਤ ਪਾਠਕ ਨੇ ਦੱਸਿਆ ਕਿ 16 ਸਾਲ ਦੀਆਂ 2 ਅਤੇ 17 ਸਾਲ ਦੀ ਇਕ ਕੁਲ 3 ਨਾਬਾਲਗ ਲੜਕੀਆਂ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ। ਤਿੰਨੋਂ ਸੁਨਕੋਸ਼ੀ ਚਾਹ ਦੇ ਬਾਗ ’ਚ ਕੰਮ ਕਰਦੀਆਂ ਸਨ।

ਇਹ ਵੀ ਪੜ੍ਹੋ: ਅਮਰੀਕਾ ਦੇ ਮਿਆਮੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ

ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ਾਂ ਨੇਪਾਲ-ਭਾਰਤ ਸਰਹੱਦ ਨੇੜੇ ਪਥਮਾਰੀ ਸਥਿਤ ਚਾਹ ਦੇ ਬਾਗ ਅੰਦਰੋਂ ਇਕ ਦਰੱਖਤ ’ਤੇ ਲਟਕੀਆਂ ਮਿਲੀਆਂ। ਪਾਠਕ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਹਾਲਾਂਕਿ ਉਕਤ ਮਾਮਲੇ ’ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ


author

cherry

Content Editor

Related News