ਪੂਰਬੀ ਕੈਰੇਬੀਅਨ ''ਚ 32 ਲੋਕਾਂ ਨੂੰ ਲਿਜਾ ਰਹੀ ਪਲਟੀ ਕਿਸ਼ਤੀ, 1 ਦੀ ਮੌਤ, 16 ਲਾਪਤਾ

Wednesday, Mar 29, 2023 - 12:41 AM (IST)

ਪੂਰਬੀ ਕੈਰੇਬੀਅਨ ''ਚ 32 ਲੋਕਾਂ ਨੂੰ ਲਿਜਾ ਰਹੀ ਪਲਟੀ ਕਿਸ਼ਤੀ, 1 ਦੀ ਮੌਤ, 16 ਲਾਪਤਾ

ਸਾਨ ਜੁਆਨ : ਪੂਰਬੀ ਕੈਰੇਬੀਅਨ ਟਾਪੂ ਸੇਂਟ ਕਿਟਸ ਨੇੜੇ ਮੰਗਲਵਾਰ ਤੜਕੇ ਇਕ ਕਿਸ਼ਤੀ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 16 ਲਾਪਤਾ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸਰਕਾਰ ਦੀ ਐਂਟੀਗੁਆ ਅਤੇ ਬਾਰਬੁਡਾ ਬ੍ਰਾਡਕਾਸਟਿੰਗ ਸਰਵਿਸਿਜ਼ ਮੁਤਾਬਕ ਜਹਾਜ਼ 'ਚ 32 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 16 ਨੂੰ ਬਚਾ ਲਿਆ ਗਿਆ ਹੈ। ਐਂਟੀਗੁਆ ਵਿੱਚ ਅਧਿਕਾਰੀਆਂ ਨੇ ਇਕ ਖੋਜ ਮੁਹਿੰਮ ਚਲਾਈ ਹੈ ਅਤੇ ਕਿਹਾ ਹੈ ਕਿ ਬਚਾਏ ਗਏ ਜ਼ਿਆਦਾਤਰ ਅਫ਼ਰੀਕਾ ਦੇ ਅਣਦੱਸੇ ਦੇਸ਼ਾਂ ਤੋਂ ਹਨ।

ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲਾ ਵਿਅਕਤੀ ਕਿੱਥੋਂ ਦਾ ਸੀ। ਐਂਟੀਗੁਆ ਅਤੇ ਬਾਰਬੁਡਾ ਕੋਸਟ ਗਾਰਡ ਦੇ ਅਧਿਕਾਰੀ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਲਾਪਤਾ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਛੋਟਾ ਦੇਸ਼, ਜਿੱਥੇ ਰਹਿੰਦੇ ਹਨ ਸਿਰਫ਼ 27 ਲੋਕ, ਜਾਣੋ ਦਿਲਚਸਪ ਜਾਣਕਾਰੀ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News