ਦੁਬਈ ''ਚ ਕੰਟੇਨਰ ਹੇਠ ਦਬ ਕੇ ਭਾਰਤੀ ਮਜ਼ਦੂਰ ਦੀ ਮੌਤ
Sunday, Jan 21, 2018 - 04:23 PM (IST)

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿਚ ਖਾਲਿਦ ਬੰਦਰਗਾਹ ਨੇੜੇ ਇਕ ਕਿਸ਼ਤੀ ਤੋਂ ਸਾਮਾਨ ਉਤਾਰਦੇ ਹੋਏ 27 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਉਸ 'ਤੇ ਇਕ ਭਾਰੀ ਡੀਜ਼ਲ ਕੰਟੇਨਰ ਡਿੱਗ ਪਿਆ ਸੀ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਪੁਲਸ ਕੰਟਰੋਲ ਰੂਮ ਨੂੰ ਇਸ ਹਾਦਸੇ ਬਾਰੇ ਫੋਨ 'ਤੇ ਜਾਣਕਾਰੀ ਦਿੱਤੀ ਗਈ। ਪੁਲਸ ਜਲਦੀ ਹੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈ, ਜਿੱਥੇ ਮਜ਼ਦੂਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਸਮਾਚਾਰ ਏਜੰਸੀ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।