ਬਲੋਚਿਸਤਾਨ ’ਚ ਖ਼ੂਨੀ ਖੇਡ: ਅਣਪਛਾਤੇ ਹਥਿਆਰਬੰਦਾਂ ਨੇ ਹਿੰਦੂ ਵਪਾਰੀ ਨੂੰ ਦੁਕਾਨ ਦੇ ਅੰਦਰ ਹੀ ਮਾਰੀਆਂ ਗੋਲੀਆਂ

Sunday, Aug 23, 2026 - 03:10 AM (IST)

ਬਲੋਚਿਸਤਾਨ ’ਚ ਖ਼ੂਨੀ ਖੇਡ: ਅਣਪਛਾਤੇ ਹਥਿਆਰਬੰਦਾਂ ਨੇ ਹਿੰਦੂ ਵਪਾਰੀ ਨੂੰ ਦੁਕਾਨ ਦੇ ਅੰਦਰ ਹੀ ਮਾਰੀਆਂ ਗੋਲੀਆਂ

ਪਿਸ਼ਾਵਰ (ਏਜੰਸੀ) : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਨੋਸ਼ਕੀ ਸ਼ਹਿਰ ’ਚ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਇਕ ਹਿੰਦੂ ਵਪਾਰੀ ਦਾ ਕਤਲ ਕਰ ਦਿੱਤਾ। ਨੋਸ਼ਕੀ ਬਾਜ਼ਾਰ ਦੇ ਕਾਦਿਰਾਬਾਦ ਸਟਾਪ ਇਲਾਕੇ ’ਚ ਕੁਝ ਅਣਪਛਾਤੇ ਹਥਿਆਰਬੰਦ ਲੋਕ ਵਪਾਰੀ ਦੀ ਦੁਕਾਨ ਵਿਚ ਵੜ ਗਏ। ਜਦੋਂ ਉਸ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਗੋਲੀਆਂ ਚਲਾਈਆਂ ਅਤੇ ਵਪਾਰੀ ਨੂੰ ਮੌਕੇ ’ਤੇ ਹੀ ਛੱਡ ਕੇ ਭੱਜ ਗਏ। ਮਰਨ ਵਾਲੇ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਓਡੀਸ਼ਾ ਤੱਟ ਨੇੜੇ ਸਿੰਗਾਪੁਰ ਜਾ ਰਿਹਾ ਪਨਾਮਾ ਦਾ ਕਾਰਗੋ ਜਹਾਜ਼ ਡੁੱਬਿਆ: 24 'ਚੋਂ 2 ਕਰੂ ਮੈਂਬਰ ਬਚਾਏ, 22 ਲਾਪਤਾ

ਇਸ ਦੌਰਾਨ, ਖ਼ੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੇ ਮੈਂਬਰ ਗੁਰਪਾਲ ਸਿੰਘ ਨੇ ਕਤਲ ਦੀ ਨਿੰਦਾ ਕਰਦੇ ਹੋਏ ਇਸ ਨੂੰ ਦੇਸ਼ ਵਿਰੋਧੀ ਅਤੇ ਬਲੋਚਿਸਤਾਨ ਵਿਰੋਧੀ ਅਨਸਰਾਂ ਦੀ ਕਾਇਰਾਨਾ ਹਰਕਤ ਦੱਸਿਆ। ਉਨ੍ਹਾਂ ਕਿਹਾ, ‘‘ਹਿੰਦੂ ਭਾਈਚਾਰਾ ਸਦੀਆਂ ਤੋਂ ਬਲੋਚਿਸਤਾਨ ਦਾ ਇਕ ਅਹਿਮ ਹਿੱਸਾ ਰਿਹਾ ਹੈ ਅਤੇ ਇਸ ਨੇ ਵਾਰ-ਵਾਰ ਪਾਕਿਸਤਾਨ ਅਤੇ ਬਲੋਚਿਸਤਾਨ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਈ ਹੈ।’’ ਉਨ੍ਹਾਂ ਕਿਹਾ ਕਿ ਦੁਸ਼ਮਣ ਅਨਸਰ ਬੇਗੁਨਾਹ ਹਿੰਦੂ ਵਪਾਰੀਆਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲੋਕਾਂ ਵਿਚ ਨਫ਼ਰਤ ਅਤੇ ਡਰ ਪੈਦਾ ਕਰਨ ਵਿਚ ਕਦੇ ਕਾਮਯਾਬ ਨਹੀਂ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News