'ਖੂਨ ਦੀ ਜਾਂਚ ਦੱਸ ਸਕਦੀ ਹੈ ਕਿ ਤੁਸੀਂ ਪੋਸ਼ਟਿਕ ਭੋਜਨ ਲੈ ਰਹੇ ਹੋ ਜਾਂ ਨਹੀਂ'

Wednesday, Jun 20, 2018 - 04:34 PM (IST)

'ਖੂਨ ਦੀ ਜਾਂਚ ਦੱਸ ਸਕਦੀ ਹੈ ਕਿ ਤੁਸੀਂ ਪੋਸ਼ਟਿਕ ਭੋਜਨ ਲੈ ਰਹੇ ਹੋ ਜਾਂ ਨਹੀਂ'

ਵਾਸ਼ਿੰਗਟਨ— ਵਿਗਿਆਨਕਾਂ ਦਾ ਕਹਿਣਾ ਹੈ ਕਿ ਖੂਨ ਦੀ ਇਕ ਸਾਧਾਰਨ ਜਾਂਚ ਨਾਲ ਇਹ ਪਤਾ ਕਰਨ ਵਿਚ ਮਦਦ ਮਿਲ ਸਕਦੀ ਹੈ ਕਿ ਵਿਅਕਤੀ ਪੋਸ਼ਟਿਕ ਭੋਜਨ ਲੈ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪੋਸ਼ਟਿਕ ਭੋਜਨ ਦੇ ਸਰੀਰ 'ਤੇ ਪ੍ਰਭਾਵ ਦੀ ਸ਼ੁੱਧਤਾ ਵਿਚ ਸੁਧਾਰ ਵਿਚ ਮਦਦ ਕਰ ਸਕਦੀ ਹੈ।
ਦਰਅਸਲ ਪੋਸ਼ਟਿਕ ਭੋਜਨਾਂ ਦੇ ਕਲੀਨਿਕਲ ਟਰਾਇਲਸ ਵਿਚ ਪਤਾ ਲੱਗਾਂ ਹੈ ਕਿ ਪ੍ਰਤੀਭਾਗੀ ਦੱਸੇ ਗਏ ਭੋਜਨ ਨੂੰ ਸਹੀ ਤਰੀਕੇ ਨਾਲ ਨਹੀਂ ਲੈਂਦੇ ਹਨ। ਇਸ ਲਈ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। 'ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟਰੀਸ਼ੀਅਨ' ਵਿਚ ਦੱਸੀ ਗਈ ਪ੍ਰਕਿਰਿਆ ਪੋਸ਼ਟਿਕ ਭੋਜਨ ਦਾ ਪਾਲਣ ਕਰਨ ਦੇ ਉਦੇਸ਼ ਅਤੇ ਤਰੀਕੇ ਦੱਸ ਸਕਦੀ ਹੈ। ਅਮਰੀਕਾ ਵਿਚ 'ਜੋਨਸ ਹੌਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ' ਦੇ ਵਿਗਿਆਨਕਾਂ ਨੇ ਇਹ ਪ੍ਰਯੋਗ ਕੀਤਾ।


Related News