ਖੂਨ ਦੀ ਜਾਂਚ ਨਾਲ ਸੂਖਮ ਜੀਵਾਣੂਆਂ ਦੀ ਭਿੰਨਤਾ ਦਾ ਲਾਇਆ ਜਾ ਸਕਦਾ ਹੈ ਅੰਦਾਜ਼ਾ

09/08/2019 7:51:49 PM

ਵਾਸ਼ਿੰਗਟਨ— ਵਿਗਿਆਨੀਆਂ ਨੇ ਇਕ ਖਾਸ ਖੂਨ ਜਾਂਚ ਦੇ ਰਾਹੀਂ ਮਨੁੱਖੀ ਸਰੀਰ ਦੀਆਂ ਅੰਤੜੀਆਂ 'ਚ ਮੌਜੂਦ ਸੂਖਮ ਜੀਵਾਣੂਆਂ ਦੀ ਭਿੰਨਤਾ ਦਾ ਅੰਦਾਜ਼ਾ ਲਾਉਣ ਦਾ ਇਕ ਤਰੀਕਾ ਵਿਕਸਿਤ ਕੀਤਾ ਹੈ। ਇੰਸਟੀਚਿਊਟ ਫਾਰ ਸਿਸਟਮਸ ਬਾਇਓਲੋਜੀ ਦੇ ਵਿਗਿਆਨੀਆਂ ਨੇ ਇਕ ਵਿਅਕਤੀ ਦੇ ਸਰੀਰ 'ਚ ਮੌਜੂਦ ਛੋਟੇ ਅਣੂਆਂ ਅਤੇ ਉਸ ਦੀਆਂ ਅੰਤੜੀਆਂ 'ਚ ਮੌਜੂਦ ਸੂਖਮ ਜੀਵਾਣੂਆਂ ਦੀ ਸੰਖਿਆ ਦੇ 'ਚ ਸਬੰਧ ਦਾ ਪਤਾ ਲਾਇਆ ਹੈ।

ਖੋਜ ਅਨੁਸਾਰ ਅੰਤੜੀਆਂ 'ਚ ਸੂਖਮ ਜੀਵਾਣੂਆਂ ਦੇ ਘੱਟ ਭਿੰਨਤਾ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਅਸਰਦਾਰ, ਸਸਤੀ ਤੇ ਭਰੋਸੇਯੋਗ ਖੂਨ ਜਾਂਚ ਵਿਕਸਿਤ ਕਰਨ ਦੀ ਸੰਭਾਵਨਾ ਬਣੇਗੀ। ਖੋਜਕਾਰਾਂ ਅਨੁਸਾਰ ਸੂਖਮ ਅਣੂ ਦੋ ਵਿਸ਼ਲੇਸ਼ਣ ਅਤੇ ਅੰਤੜੀਆਂ ਦੀ ਸੂਖਮ ਭਿੰਨਤਾ 'ਚ ਸਬੰਧ ਨਿਰਲੇਪ ਪਾਏ ਗਏ ਪਰ ਅਜਿਹਾ ਮੋਟਾਪੇ ਦੇ ਸ਼ਿਕਾਰ ਲੋਕਾਂ 'ਚ ਨਹੀਂ ਪਾਇਆ ਗਿਆ। ਗੌਰਤਲਬ ਹੈ ਕਿ ਮਨੁੱਖੀ ਸਰੀਰ ਦੇ ਪਾਚਣ ਤੰਤਰ 'ਚ ਕਈ ਸੂਖਮ ਜੀਵਾਣੂ ਮੌਜੂਦ ਹੁੰਦੇ ਹਨ, ਜਿਨ੍ਹਾਂ 'ਚੋਂ ਕੁਝ ਸਾਡੇ ਸਰੀਰ ਦੀ ਸੁਰੱਖਿਆ ਕਰਦੇ ਹਨ, ਜਦਕਿ ਕੁਝ ਬੀਮਾਰੀਆਂ ਦਾ ਕਾਰਨ ਬਣਦੇ ਹਨ।


Baljit Singh

Content Editor

Related News