ਫਿਲਾਡੈਲਫੀਆ ਵਿਚ ਲਾਇਆ ਗਿਆ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

Saturday, Dec 14, 2019 - 05:13 PM (IST)

ਫਿਲਾਡੈਲਫੀਆ ਵਿਚ ਲਾਇਆ ਗਿਆ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

ਫਿਲਾਡੈਲਫੀਆ(ਹਰਪ੍ਰੀਤ ਸੁਮਨ)- ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੰਗਤਾ ਵਲੋਂ ਵੱਡੀ ਗਿਣਤੀ ਵਿਚ ਸੇਵਾ ਨਿਭਾਈ ਗਈ। ਇਸ ਪ੍ਰੋਗਰਾਮ ਵਿਚ ਸ਼ਹਿਰ ਦੇ ਮੇਅਰ ਵੀ ਆਪਣੇ ਸਟਾਫ ਨਾਲ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਖੂਨਦਾਨ ਕੀਤਾ। ਉਹਨਾਂ ਇਸ ਮੌਕੇ ਸੰਸਥਾ ਦੇ ਸਾਰੇ ਮੈਂਬਰਾ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਅਜਿਹੇ ਹੀ ਵਧੀਆ ਕੰਮ ਕਰਨ ਲਈ ਅਪੀਲ ਕੀਤੀ।

ਇਹ ਖੂਨਦਾਨ ਕੈਂਪ 'Proud Ravidassia Global Organization' ਸੰਸਥਾ ਵਲੋਂ ਲਗਾਇਆ ਗਿਆ। ਸੰਸਥਾ ਦੇ ਚੈਅਰਮੈਨ ਹਰਪ੍ਰੀਤ ਸੁਮਨ ਨੇ ਆਪਣੀ ਟੀਮ ਸਣੇ ਸਾਰਿਆ ਸੰਗਤਾ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਜਾਤ-ਪਾਤ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਗੁਰੂ ਨਾਨਕ ਸਿੱਖ ਸੋਸਾਇਟੀ ਗੁਰੂਘਰ ਦੀ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ। ਸੰਸਥਾ ਦੇ ਬਾਕੀ ਸਾਥੀ ਨੱਛਤਰ ਪਾਲ, ਕਮਲੇਸ਼ ਕੌਰ, ਪਰਮਜੀਤ ਗੰਗੜ, ਸੰਦੀਪ ਪਾਲ, ਮਨਦੀਪ ਕੌਰ, ਕੁਲਦੀਪ ਕੌਰ, ਸੋਨਿਆ, ਗੋਲਡੀ ਵੀ ਮੋਜੂਦ ਸਨ।


author

Baljit Singh

Content Editor

Related News