ਈਰਾਨ ਦੇ ਰਾਸ਼ਟਰਪਤੀ ਹੈਲੀਕਾਪਟਰ ਕ੍ਰੈਸ਼ ਵਾਲੀ ਥਾਂ ''ਤੇ ਪੁੱਜਾ ''ਬਲਾਗਰ'', ਵੀਡੀਓ ਬਣਾ ਦਿਖਾਇਆ ਖੌਫ਼ਨਾਕ ਦ੍ਰਿਸ਼

Wednesday, May 22, 2024 - 02:10 PM (IST)

ਇੰਟਰਨੈਸ਼ਨਲ ਡੈਸਕ : ਅਜ਼ਰਬੈਜਾਨ 'ਚ ਇਕ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਈਰਾਨ ਪਰਤ ਰਹੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤੁਰਕੀ ਦੇ ਇਕ ਬਲਾਗਰ ਨੇ ਹੈਲੀਕਾਪਟਰ ਕਿਵੇਂ ਕ੍ਰੈਸ਼ ਹੋਇਆ, ਕਿੱਥੇ ਮਲਬਾ ਪਿਆ ਹੈ, ਸਾਰਾ ਮੰਜਰ ਆਪਣੇ ਵੀਡੀਓ ਵਿਚ ਸ਼ੂਟ ਕੀਤਾ ਹੈ। ਬਲਾਗਰ ਐਡਮ ਮੇਤਾਨ ਇਸ ਮਾਮਲੇ ਦੇ ਸਬੰਧ ਵਿਚ ਦੱਸਦੇ ਹਨ ਕਿ ਅਸੀਂ ਬਹੁਤ ਮੁਸ਼ਕਲ ਹਾਲਾਤ ਵਿਚ ਇੱਥੇ ਪਹੁੰਚੇ। ਉਹ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਸੀ। ਉਸ ਦੀ ਵੀਡੀਓ ਵਿਚ ਇਕ ਦਰੱਖ਼ਤ ਦੇ ਕੋਲ ਮਲਬਾ ਦੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ - ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਬਲਾਗਰ ਇਸ ਮਲਬੇ ਨੂੰ ਈਰਾਨ ਦੇ ਰਾਸ਼ਟਰਪਤੀ ਰਈਸੀ ਦੇ ਹੈਲੀਕਾਪਟਰ ਦਾ ਦੱਸ ਰਿਹਾ ਹੈ। ਵੀਡੀਓ 'ਚ ਹਰ ਪਾਸੇ ਧੁੰਦ ਦੇਖੀ ਜਾ ਸਕਦੀ ਹੈ। ਉਨ੍ਹਾਂ ਦੇ ਵੀਡੀਓ ਵਿਚ ਮਲਬੇ ਨੂੰ ਇਕ ਰੁੱਖ ਦੇ ਨੇੜੇ ਦੇਖਿਆ ਜਾ ਸਕਦਾ ਹੈ। ਰਾਹੀਂ ਨੇ ਦੱਸਿਆ ਕਿ ਹੈਲੀਕਾਪਟਰ 3 ਹਿੱਸਿਆਂ 'ਚ ਟੁੱਟ ਗਿਆ ਸੀ। ਐਡਮ ਇਸ਼ਾਰਾ ਕਰਦੇ ਹੋਏ ਦੱਸ ਰਹੇ ਹਨ ਕਿ ਹੈਲੀਕਾਪਟਰ ਦੇ ਹਿੱਸੇ ਇੱਥੇ ਅਤੇ ਉੱਥੇ ਹਨ। ਐਡਮ ਨੇ ਵੀਡੀਓ ਰਾਹੀਂ ਦੱਸਿਆ ਕਿ ਹੈਲੀਕਾਪਟਰ 3 ਹਿੱਸਿਆਂ ਵਿਚ ਟੁੱਟ ਗਿਆ। ਹੈਲੀਕਾਪਟਰ ਦਾ ਅਗਲਾ ਹਿੱਸਾ ਸੜ ਗਿਆ। ਪਾਇਲਟ ਦੀ ਸ਼ਾਇਦ ਸੜਨ ਨਾਲ ਮੌਤ ਹੋਈ ਹੋਵੇਗੀ। ਹੈਲੀਕਾਪਟਰ ਦਾ ਅਗਲਾ ਹਿੱਸਾ ਜੰਗਲ 'ਚ ਹੇਠਾਂ ਢਲਾਨ ਵੱਲ ਬੜੀ ਡੂੰਘਾਈ ਵਿਚ ਹੈ, ਜਿੱਥੇ ਜਾਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਅਮਰੀਕਾ ਨੇ ਜਾਂਚ 'ਚ ਮਦਦ ਲਈ ਈਰਾਨ ਦੀ ਬੇਨਤੀ ਠੁਕਰਾ ਦਿੱਤੀ
ਈਰਾਨੀ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਦਾ ਜ਼ਿੰਮਾ ਇਕ ਉੱਚ ਪੱਧਰੀ ਵਫ਼ਦ ਨੂੰ ਸੌਂਪਿਆ। ਬ੍ਰਿਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ 'ਚ ਇਕ ਵਫਦ ਹਾਦਸੇ ਵਾਲੀ ਥਾਂ 'ਤੇ ਭੇਜਿਆ' ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤਾ ਗਈ ਹੈ। ਇਸ ਦੇ ਨਾਲ ਹੀ ਈਰਾਨ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਕੋਲ ਮਦਦ ਲਈ ਬੇਨਤੀ ਕੀਤੀ ਹੈ ਪਰ ਅਮਰੀਕਾ ਨੇ ਕਿਹਾ ਕਿ 'ਲੋਜਿਸਟਿਕ' (ਸਾਜ਼ੋ-ਸਾਮਾਨ) ਕਾਰਨਾਂ ਕਰਕੇ ਮਦਦ ਨਹੀਂ ਕਰੇਗਾ। ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਈਰਾਨ ਸਰਕਾਰ ਵੱਲੋਂ ਮਦਦ ਦੀ ਬੇਨਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਜਿਹੀਆਂ ਸਥਿਤੀਆਂ 'ਚ ਮਦਦ ਕਰਦਾ ਹੈ ਜਦੋਂ ਵਿਦੇਸ਼ੀ ਸਰਕਾਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਪਰ ਅਮਰੀਕਾ ਈਰਾਨ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਣ ਵਿਚ ਸਮਰੱਥ ਨਹੀਂ ਹੈ।

ਇਹ ਵੀ ਪੜ੍ਹੋ - 14 ਸਾਲਾ ਬੱਚੀ ਨੇ ISIS ਦੀਆਂ ਵੀਡੀਓ ਦੇਖ ਬਣਾਈ ਅੱਤਵਾਦੀ ਹਮਲੇ ਦੀ ਯੋਜਨਾ, ਇੰਝ ਹੋਇਆ ਪਰਦਾਫਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News