ਸ਼ਾਨਦਾਰ! ਨੇਤਰਹੀਣ ਪਰਬਤਾਰੋਹੀ ਨੇ ਫਤਿਹ ਕੀਤਾ ਮਾਊਂਟ ਐਵਰੈਸਟ, ਬਣਿਆ ਵਰਲਡ ਰਿਕਾਰਡ

Sunday, May 30, 2021 - 03:27 PM (IST)

ਬੀਜਿੰਗ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸਫਲਤਾ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪ ਵਾਲਾ ਹੋਣਾ ਜ਼ਰੂਰੀ ਹੈ। ਭਾਵੇਂ ਕੋਈ ਵਿਅਕਤੀ ਸਰੀਰਕ ਤੌਰ 'ਤੇ ਕਮਜ਼ੋਰ ਹੈ ਪਰ ਆਤਮ ਵਿਸ਼ਵਾਸ ਨਾਲ ਭਰਪੂਰ ਹੈ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਅਜਿਹੇ ਹੌਂਸਲੇ ਦੀ ਤਾਜ਼ਾ ਉਦਾਹਰਨ ਇਕ ਨੇਤਰਹੀਣ ਵਿਅਕਤੀ ਨੇ ਪੇਸ ਕੀਤੀ ਹੈ। ਉਂਝ ਕਿਸੇ ਨੇਤਰਹੀਣ ਵਿਅਕਤੀ ਲਈ ਐਵਰੈਸਟ ਫਤਹਿ ਕਰਨ ਬਾਰੇ ਸੋਚਣਾ ਮੁਸ਼ਕਲ ਜਾਪਦਾ ਹੈ ਪਰ ਚੀਨ ਦੇ ਇਕ ਨੇਤਰਹੀਣ ਨਾਗਰਿਕ ਨੇ ਐਵਰੈਸਟ ਫਤਹਿ ਕਰ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ-  ਪੁਲਾੜ ਕੇਂਦਰ ਪਹੁੰਚਿਆ ਚੀਨ ਦਾ ਕਾਰਗੋ ਜਹਾਜ਼  

ਮਾਊਂਟ ਐਵਰੈਸਟ ਕੀਤਾ ਫਤਹਿ
ਚੀਨ ਦੇ ਝਾਂਗ ਹੋਂਗ ਨੇ ਐਵਰੈਸਟ ਚੋਟੀ 'ਤੇ ਚੜ੍ਹਨ ਵਿਚ ਸਫਲਤਾ ਹਾਸਲ ਕੀਤੀ ਹੈ। 46 ਸਾਲ ਦੇ ਝਾਂਗ ਹੋਂਗ ਨੇ 8,849 ਮੀਟਰ ਉੱਚੀ ਐਵਰੈਸਟ ਚੋਟੀ 'ਤੇ ਚੜ੍ਵ ਕੇ ਵਰਲਡ ਰਿਕਰਡ ਬਣਾ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਕ ਵਿਅਕਤੀ ਸੰਕਲਪ ਕਰ ਲਵੇ ਤਾਂ ਉਹ ਕੋਈ ਵੀ ਕੰਮ ਕਰ ਸਕਦਾ ਹੈ। 24 ਮਈ ਨੂੰ ਝਾਂਗ ਹੋਂਗ ਨੇ ਐਵਰੈਸਟ ਫਤਹਿ ਕੀਤਾ। ਝਾਂਗ ਨੇ ਨੇਪਾਲ ਵੱਲੋਂ ਐਵਰੈਸਟ 'ਤੇ ਚੜ੍ਹਨ ਵਿਚ ਸਫਲਤਾ ਹਾਸਲ ਕੀਤੀ ਹੈ। ਝਾਂਗ ਏਸ਼ੀਆ ਦੇ ਪਹਿਲੇ ਅਤੇ ਵਿਸ਼ਵ ਦੇ ਤੀਜੇ ਸ਼ਖਸ ਬਣ ਗਏ ਹਨ ਜਿਹਨਾਂ ਨੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਵਿਚ ਸਫਲਤਾ ਹਾਸਲ ਕੀਤੀ ਹੈ।

PunjabKesari

ਹੌਂਸਲੇ ਦੀ ਉਡਾਣ
ਝਾਂਗ ਹੋਂਗ ਨੇ ਐਵਰੈਸਟ ਫਤਹਿ ਕਰਨ ਮਗਰੋਂ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਪਾਹਜ਼ ਹੋ ਜਾਂ ਫਿਰ ਤੁਸੀਂ ਇਕ ਸਧਾਰਨ ਵਿਅਕਤੀ ਹੋ। ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹੋ ਜਾਂ ਫਿਰ ਤੁਹਾਡੇ ਹੱਥ-ਪੈਰ ਨਹੀ ਹਨ। ਕਿਸੇ ਵੀ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਹਾਂ, ਤੁਹਾਡੀ ਇੱਛਾ ਸ਼ਕਤੀ ਦ੍ਰਿੜ੍ਹ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਮਜ਼ਬੂਤ ਇੱਛਾ ਸ਼ਕਤੀ ਹੈ ਤਾਂ ਤੁਸੀਂ ਹਰ ਅਸੰਭਵ ਕੰਮ ਨੂੰ ਅੰਜਾਮ ਦੇ ਸਕਦੇ ਹੋ।

ਪੜ੍ਹੋ ਇਹ ਅਹਿਮ ਖਬਰ- ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ 'ਫੰਡ'

21 ਸਾਲ ਦੀ ਉਮਰ ਵਿਚ ਗਈ ਅੱਖਾਂ ਦੀ ਰੌਸ਼ਨੀ
ਝਾਂਗ ਹੋਂਗ ਦੱਸਦੇ ਹਨ ਕਿ ਜਦੋਂ ਉਹ 21 ਸਾਲ ਦੇ ਸਨ ਤਾਂ ਉਦੋਂ ਉਹਨਾਂ ਨੇ ਦੇਖਣ ਦੀ ਸਮਰੱਥਾ ਗਵਾ ਦਿੱਤੀ ਸੀ। ਉਹਨਾਂ ਦਾ ਜਨਮ ਦੱਖਣੀ-ਪੱਛਮੀ ਚੀਨ ਦੇ ਚੂੰਗਚੀਂਗ ਸ਼ਹਿਰ ਵਿਚ ਹੋਇਆ। ਉਹਨਾਂ ਨੇ 24 ਮਈ ਨੂੰ ਐਵਰੈਸਟ ਫਤਹਿ ਕਰਨ ਵਿਚ ਸਫਲਤਾ ਹਾਸਲ ਕੀਤੀ। ਝਾਂਗ ਨਾਲ 3 ਗਾਈਡ ਵੀ ਸਨ ਜੋ ਵੀਰਵਾਰ ਨੂੰ ਬੇਸ ਕੈਂਪ ਵਾਪਸ ਆ ਚੁੱਕੇ ਹਨ। ਝਾਂਗ ਦੱਸਦੇ ਹਨ ਕਿ ਉਹ ਅਮਰੀਕਾ ਦੇ ਬਲਾਈਂਡ ਪਰਬਤਾਰੋਹੀ ਐਰਿਕ ਵੇਹੇਨਮੇਅਰ ਨੂੰ ਆਪਣਾ ਆਦਰਸ਼ ਮੰਨਦੇ ਹਨ, ਜਿਹਨਾਂ ਨੇ 2001 ਵਿਚ ਐਵਰੈਸਟ ਨੂੰ ਫਤਹਿ ਕੀਤਾ ਸੀ। ਐਰਿਕ ਵੇਹੇਨਮੇਅਰ ਨੇ ਆਪਣੇ ਗਾਈਡ ਕਵਿੰਗ ਜੀ ਦੇ ਦਿਸ਼ਾ ਨਿਰਦੇਸ਼ ਵਿਚ ਐਵਰੈਸਟ 'ਤੇ ਚੜ੍ਹਨ ਦੀ ਟ੍ਰੇਨਿੰਗ ਲਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News