ਇਟਲੀ : ਟਿਕਟੌਕ ’ਤੇ ਬਲੈਕਆਊਟ ਚੈਲੰਜ ਖੇਡਦੇ 10 ਸਾਲਾ ਬੱਚੀ ਦੀ ਮੌਤ

Sunday, Jan 24, 2021 - 01:28 AM (IST)

ਇਟਲੀ : ਟਿਕਟੌਕ ’ਤੇ ਬਲੈਕਆਊਟ ਚੈਲੰਜ ਖੇਡਦੇ 10 ਸਾਲਾ ਬੱਚੀ ਦੀ ਮੌਤ

ਰੋਮ-ਟਿਕਟੌਕ ’ਤੇ ਕਥਿਤ ਤੌਰ ’ਤੇ ਬਲੈਕਆਊਟ ਚੈਲੰਜ ਖੇਡਦੇ ਹੋਏ ਹਾਸਦੇ ਵਜੋਂ ਇਕ 10 ਸਾਲਾਂ ਬੱਚੀ ਦੀ ਮੌਤ ’ਤੇ ਇਟਲੀ ’ਚ ਬਵਾਲ ਮਚਿਆ ਹੋਇਆ ਹੈ। ਉੱਥੇ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉੱਥੇ, ਦੂਜੇ ਪਾਸੇ ਕਈ ਸੰਗਠਨਾਂ ਨੇ ਦੇਸ਼ ’ਚ ਸੋਸ਼ਲ ਨੈੱਟਵਰਕਸ ’ਤੇ ਸਖਤੀ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ -ਚੀਨੀ ਫੌਜ ਦੇ ਮੁਲਾਜ਼ਮਾਂ ਦੀ ਤਨਖਾਹ ਵਿਚ ਹੋਵੇਗਾ 40 ਫੀਸਦੀ ਤੱਕ ਦਾ ਵਾਧਾ

ਬਾਥਰੂਮ ’ਚ ਬੇਹੋਸ਼ ਮਿਲੀ ਸੀ ਬੱਚੀ
ਮਿ੍ਰਤਕ ਬੱਚੀ ਆਪਣੇ ਮੋਬਾਇਲ ਫੋਨ ਨਾਲ ਬਾਥਰੂਮ ’ਚ ਬੇਹੋਸ਼ ਮਿਲੀ ਸੀ। ਮਿ੍ਰਤਕ ਦੀ 5 ਸਾਲਾਂ ਦੀ ਭੈਣ ਨੇ ਬੁੱਧਵਾਰ ਨੂੰ ਬਾਥਰੂਮ ’ਚ ਉਸ ਨੂੰ ਬੇਹੋਸ਼ ਦੇਖਿਆ ਸੀ। ਬਾਅਦ ’ਚ ਬੱਚੀ ਦੀ ਪਲੇਰਮੋ ਹਸਪਤਾਲ ’ਚ ਮੌਤ ਹੋ ਗਈ। ਪੁਲਸ ਨੇ ਮਿ੍ਰਤਕ ਬੱਚੀ ਦਾ ਫੋਨ ਜ਼ਬਤ ਕਰ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ -ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’

ਟਿਕਟੌਕ ਨੇ ਜਾਰੀ ਕੀਤਾ ਬਿਆਨ
ਚੀਨ ਦੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੇ ਟਿਕਟੌਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੂੰ ਆਪਣੀ ਸਾਈਟ ’ਤੇ ਅਜਿਹਾ ਕੋਈ ਕੰਟੈਂਟ ਨਹੀਂ ਮਿਲਿਆ ਹੈ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਬਿੱਚੀ ਕਿਸੇ ਅਜਿਹੇ ਚੈਲੰਜ ’ਚ ਸ਼ਾਮਲ ਹੋਈ। ਕੰਪਨੀ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਜਾਂਚ ’ਚ ਮਦਦ ਕਰ ਰਹੀ ਹੈ। ਟਿਕਟੌਕ ਦੇ ਬੁਲਾਰੇ ਨੇ ਕਿਹਾ ਕਿ ਟਿਕਟੌਕ ਕਮਿਊਨਿਟੀ ਦੀ ਸੁਰੱਖਿਆ ਸਾਡੀ ਪਹਿਲ ਹੈ। ਇਸ ਨੂੰ ਪੂਰਾ ਕਰਨ ਲਈ ਅਸੀਂ ਅਜਿਹੇ ਕਿਸੇ ਕੰਟੈਂਟ ਨੂੰ ਉਤਸ਼ਾਹਿਤ ਨਹੀਂ ਕਰਦੇ ਜੋ ਕਿਸੇ ਖਤਰਨਾਕ ਵਿਵਹਾਰ ਨੂੰ ਉਤਾਸ਼ਹਤ ਕਰਦਾ ਹੋਵੇ।

ਇਹ ਵੀ ਪੜ੍ਹੋ -ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ

ਬੱਚੀ ਦੀ ਮੌਤ ’ਤੇ ਇਟਲੀ ’ਚ ਗੁੱਸਾ
ਬੱਚੀ ਦੀ ਮੌਤ ਤੋਂ ਬਾਅਦ ਪੂਰੇ ਇਟਲੀ ’ਚ ਗੁੱਸਾ ਹੈ ਅਤੇ ਲੋਕ ਸੋਸ਼ਲ ਨੈੱਟਵਰਕਸ ’ਤੇ ਸਖਤ ਰੈਗੂਲੇਸ਼ਨ ਦੀ ਮੰਗ ਕਰ ਰਹੇ ਹਨ। ਇਟਲੀ ਦੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਦੇ ਪ੍ਰਧਾਨ ਲਿਸਾ ਰੋਨਜੁਲੀ ਨੇ ਕਿਹਾ ਕਿ ਸੋਸ਼ਲ ਨੈੱਟਵਰਕਸ ਅਜਿਹਾ ਜੰਗਲ ਨਹੀਂ ਬਣ ਸਕਦਾ ਹੈ ਜਿਥੇ ਸਾਰਾ ਕੁਝ ਕਰਨ ਦੀ ਇਜਾਜ਼ਤ ਹੋਵੇ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News