''ਬਸ ਕੁਝ ਇੰਚ ਦੂਰ..!'' ਅਮਰੀਕਾ ਨਾਲ ਕਿਉਂ ਨਹੀਂ ਬਣੀ ਸਹਿਮਤੀ, ਇਰਾਨੀ ਵਿਦੇਸ਼ ਮੰਤਰੀ ਨੇ ਦੱਸੀ ਪੂਰੀ ਗੱਲ

Monday, Apr 13, 2026 - 10:14 AM (IST)

''ਬਸ ਕੁਝ ਇੰਚ ਦੂਰ..!'' ਅਮਰੀਕਾ ਨਾਲ ਕਿਉਂ ਨਹੀਂ ਬਣੀ ਸਹਿਮਤੀ, ਇਰਾਨੀ ਵਿਦੇਸ਼ ਮੰਤਰੀ ਨੇ ਦੱਸੀ ਪੂਰੀ ਗੱਲ

ਇੰਟਰਨੈਸ਼ਨਲ ਡੈਸਕ- ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਇਸਲਾਮਾਬਾਦ ਵਿੱਚ ਹੋਈ ਅਮਰੀਕਾ-ਇਰਾਨ ਸ਼ਾਂਤੀ ਗੱਲਬਾਤ ਦੇ ਨਾਕਾਮ ਹੋਣ 'ਤੇ ਡੂੰਘੀ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਵੇਂ ਦੇਸ਼ ਇੱਕ ਵੱਡੇ ਸਮਝੌਤੇ ਦੇ ਬਹੁਤ ਕਰੀਬ ਸਨ, ਜਿਸ ਨੂੰ 'ਇਸਲਾਮਾਬਾਦ MoU' ਦਾ ਨਾਂ ਦਿੱਤਾ ਗਿਆ ਸੀ, ਪਰ ਆਖ਼ਰੀ ਮਿੰਟਾਂ ਵਿੱਚ ਅਮਰੀਕੀ ਵਫ਼ਦ ਦੇ ਰਵੱਈਏ ਕਾਰਨ ਸਭ ਕੁਝ ਵਿਗੜ ਗਿਆ।

ਅਰਾਗਚੀ ਅਨੁਸਾਰ, "ਅਸੀਂ ਸਮਝੌਤੇ ਤੋਂ ਸਿਰਫ਼ ਕੁਝ ਇੰਚ ਦੀ ਦੂਰੀ 'ਤੇ ਸੀ।" ਉਨ੍ਹਾਂ ਕਿਹਾ ਕਿ ਇਰਾਨ ਨੇ ਇਸ ਗੱਲਬਾਤ ਵਿੱਚ ਪੂਰੀ ਇਮਾਨਦਾਰੀ ਦਿਖਾਈ ਸੀ। ਇਰਾਨੀ ਵਿਦੇਸ਼ ਮੰਤਰੀ ਨੇ ਇਲਜ਼ਾਮ ਲਾਇਆ ਕਿ ਅਮਰੀਕਾ ਨੇ ਆਖਰੀ ਸਮੇਂ 'ਤੇ ਅਜਿਹੀਆਂ ਨਾਜਾਇਜ਼ ਸ਼ਰਤਾਂ ਰੱਖ ਦਿੱਤੀਆਂ, ਜਿਨ੍ਹਾਂ ਨੂੰ ਮੰਨਣਾ ਇਰਾਨ ਲਈ ਸੰਭਵ ਨਹੀਂ ਸੀ। ਉਨ੍ਹਾਂ ਅਮਰੀਕਾ 'ਤੇ ਗੱਲਬਾਤ ਦੇ ਨਿਯਮ ਬਦਲਣ ਦੇ ਦੋਸ਼ ਵੀ ਲਾਏ।

ਅਰਾਗਚੀ ਨੇ ਇਸ ਗੱਲਬਾਤ ਨੂੰ ਪਿਛਲੇ 47-50 ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਸਭ ਤੋਂ ਗੰਭੀਰ ਅਤੇ ਉੱਚ-ਪੱਧਰੀ ਗੱਲਬਾਤ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਗੁਆ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ, "ਇਸ ਗੱਲਬਾਤ ਦੌਰਾਨ ਕੋਈ ਸਬਕ ਨਹੀਂ ਸਿੱਖਿਆ ਗਿਆ...ਚੰਗਿਆਈ, ਚੰਗਿਆਈ ਨੂੰ ਜਨਮ ਦਿੰਦੀ ਹੈ, ਜਦਕਿ ਦੁਸ਼ਮਣੀ, ਦੁਸ਼ਮਣੀ ਨੂੰ ਹੋਰ ਵਧਾਉਂਦੀ ਹੈ।", ਇਸ ਤੋਂ ਇਰਾਨ ਦਾ ਸੰਦੇਸ਼ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਤਣਾਅ ਹੋਰ ਵਧ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਇਸਲਾਮਾਬਾਦ ਗੱਲਬਾਤ ਦਾ ਨਾਕਾਮ ਹੋਣਾ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦਾ ਸਿੱਧਾ ਅਸਰ ਹੋਰਮੁਜ਼ ਦੀ ਖਾੜੀ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ 'ਤੇ ਪਵੇਗਾ। ਜੇਕਰ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ, ਤਾਂ ਖੇਤਰ ਵਿੱਚ ਸ਼ਾਂਤੀ ਦੀ ਨਵੀਂ ਸ਼ੁਰੂਆਤ ਹੋ ਸਕਦੀ ਸੀ ਤੇ ਦੁਨੀਆ ਭਰ 'ਚ ਚੱਲ ਰਹੀ ਤੇਲ-ਗੈਸ ਦੀ ਕਿੱਲਤ ਵੀ ਦੂਰ ਹੋ ਸਕਦੀ ਸੀ।

ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News