ਭਾਰਤ ਸਣੇ 5 ਦੇਸ਼ਾਂ ''ਤੇ ''100 ਫ਼ੀਸਦੀ ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਸੰਸਦ ''ਚ ਪਹੁੰਚਿਆ ਬਿੱਲ

Thursday, Jul 16, 2026 - 10:36 AM (IST)

ਭਾਰਤ ਸਣੇ 5 ਦੇਸ਼ਾਂ ''ਤੇ ''100 ਫ਼ੀਸਦੀ ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਸੰਸਦ ''ਚ ਪਹੁੰਚਿਆ ਬਿੱਲ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਰਿਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਸੈਨੇਟ ਵਿਚ ਇਕ ਅਜਿਹਾ ਬਿੱਲ ਪੇਸ਼ ਕੀਤਾ ਹੈ, ਜਿਸ ਵਿਚ ਰੂਸ ਤੋਂ ਤੇਲ ਖ਼ਰੀਦਣ ਵਾਲੇ ਭਾਰਤ, ਚੀਨ ਸਮੇਤ 5 ਦੇਸ਼ਾਂ ’ਤੇ 100 ਫੀਸਦੀ ਤੱਕ ਦਰਾਮਦ ਡਿਊਟੀ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਰਿਪਬਲੀਕਨ ਸੈਨੇਟਰ ਲਿੰਡਸੇ ਗ੍ਰਾਹਮ ਦੀ ਪਹਿਲਕਦਮੀ ’ਤੇ ਤਿਆਰ ਕੀਤੇ ਗਏ ਇਸ ਬਿੱਲ ਵਿਚ ਰੂਸ ਤੋਂ ਗੈਸ ਖ਼ਰੀਦਣ ਵਾਲੇ 15 ਯੂਰਪੀ ਦੇਸ਼ਾਂ ਨੂੰ ਟੈਰਿਫ ਤੋਂ ਛੋਟ ਦੇਣ ਦੀ ਗੱਲ ਕਹੀ ਗਈ ਹੈ। ਇਸ ਦੇ ਪਿੱਛੇ ਇਹ ਦਲੀਲ ਦਿੱਤੀ ਗਈ ਹੈ ਕਿ ਇਨ੍ਹਾਂ ਦੇਸ਼ਾਂ ਦੀ ਰੂਸੀ ਊਰਜਾ ’ਤੇ ਨਿਰਭਰਤਾ ਲਗਾਤਾਰ ਘੱਟ ਰਹੀ ਹੈ ਅਤੇ ਉਨ੍ਹਾਂ ਦੀ ਖ਼ਰੀਦ ਉਨ੍ਹਾਂ ਦੀ ਕੁੱਲ ਲੋੜ ਦਾ ਇਕ ਸੀਮਤ ਹਿੱਸਾ ਹੀ ਹੈ।

ਇਹ ਵੀ ਪੜ੍ਹੋ: 'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ ਸਰਕਾਰ ! OTT ਨੂੰ ਲੈ ਕੇ...

ਭਾਰਤ ਅਤੇ ਚੀਨ ਤੋਂ ਇਲਾਵਾ ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਵੀ ਇਸ ਪ੍ਰਸਤਾਵਿਤ 100 ਫੀਸਦੀ ਟੈਰਿਫ ਦੇ ਘੇਰੇ ਵਿਚ ਸ਼ਾਮਲ ਹਨ। ਕਨੈਕਟੀਕਟ ਤੋਂ ਡੈਮੋਕ੍ਰੇਟਿਕ ਸੈਨੇਟਰ ਰਿਚਰਡ ਬਲੂਮੈਂਥਲ ਨੇ ਕਿਹਾ ਕਿ ਇਸ ਨੂੰ ਸਿਰਫ਼ ਟੈਰਿਫ ਨਾਲ ਸਬੰਧਤ ਬਿੱਲ ਨਹੀਂ ਕਿਹਾ ਜਾ ਸਕਦਾ, ਸਗੋਂ ਇਸ ਦਾ ਉਦੇਸ਼ ਰੂਸ ਦੇ ਊਰਜਾ, ਵਿੱਤੀ ਅਤੇ ਰੱਖਿਆ ਖੇਤਰਾਂ ’ਤੇ ਵਿਆਪਕ ਆਰਥਿਕ ਦਬਾਅ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਡਿਊਟੀ ਮੁੱਖ ਤੌਰ ’ਤੇ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖ਼ਰੀਦਦਾਰ ਦੇਸ਼ਾਂ ਨੂੰ ਨਿਸ਼ਾਨਾ ਬਣਾਏਗੀ ਅਤੇ ਇਸ ਦੀ ਦਰ 100 ਫੀਸਦੀ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ, ਇਸ ਵਿਚ ਛੋਟ ਦੇਣ ਦੀ ਵਿਵਸਥਾ ਵੀ ਬਹੁਤ ਸੀਮਤ ਰੱਖੀ ਗਈ ਹੈ।

ਇਹ ਵੀ ਪੜ੍ਹੋ: ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ 'ਚ ਪਾਏਗੀ ਧੱਕ

ਜੇ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ, ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕੀ ਕਾਂਗਰਸ ਕਿਸੇ ਹੋਰ ਦੇਸ਼ ਦੀਆਂ ਜੰਗੀ ਕੋਸ਼ਿਸ਼ਾਂ ਨੂੰ ਆਰਥਿਕ ਮਦਦ ਦੇਣ ਵਾਲੇ ਦੇਸ਼ਾਂ ’ਤੇ ਦਬਾਅ ਬਣਾਉਣ ਲਈ ਟੈਰਿਫ ਨੂੰ ਭੂ-ਸਿਆਸੀ ਹਥਿਆਰ ਵਜੋਂ ਵਰਤੇਗੀ। ਜ਼ਿਕਰਯੋਗ ਹੈ ਕਿ ਇਸ ਬਿੱਲ ਦੇ ਸ਼ੁਰੂਆਤੀ ਖਰੜੇ ਵਿਚ ਰੂਸ ਤੋਂ ਤੇਲ ਅਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ 500 ਫੀਸਦੀ ਤੱਕ ਟੈਰਿਫ ਲਗਾਉਣ ਦੀ ਤਜਵੀਜ਼ ਸੀ, ਜਿਸ ਨੂੰ ਬਾਅਦ ਵਿਚ ਸੋਧ ਕੇ 100 ਫੀਸਦੀ ਕਰ ਦਿੱਤਾ ਗਿਆ। ਕੈਪੀਟਲ ਹਿਲ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਰਿਪਬਲੀਕਨ ਅਤੇ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਸਾਂਝੇ ਤੌਰ ’ਤੇ ਇਸ ਬਿੱਲ ਦੇ ਉਦੇਸ਼ ਨੂੰ ਰੂਸ ’ਤੇ ਆਰਥਿਕ ਦਬਾਅ ਵਧਾਉਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਦੱਸਿਆ।

ਇਹ ਵੀ ਪੜ੍ਹੋ: ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ ਪਾਰ ਰਚਾਏਗੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News