''''ਸਿਰਫ਼ 1 ਫ਼ੀਸਦੀ ਗੱਲਬਾਤ ਬਾਕੀ..!'''', ਭਾਰਤ-ਅਮਰੀਕਾ ਵਪਾਰ ਸਮਝੌਤੇ ''ਤ ਸਰਜੀਓ ਗੋਰ ਨੇ ਦਿੱਤਾ ਵੱਡਾ ਬਿਆਨ

Wednesday, Jul 01, 2026 - 04:54 PM (IST)

''''ਸਿਰਫ਼ 1 ਫ਼ੀਸਦੀ ਗੱਲਬਾਤ ਬਾਕੀ..!'''', ਭਾਰਤ-ਅਮਰੀਕਾ ਵਪਾਰ ਸਮਝੌਤੇ ''ਤ ਸਰਜੀਓ ਗੋਰ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ਼ਾਂ ਕਾਰਨ ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤੇ ਤਣਾਅਪੂਰਨ ਦੌਰ 'ਚੋਂ ਗੁਜ਼ਰ ਰਹੇ ਹਨ, ਉੱਥੇ ਹੀ ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਆਪਣੇ ‘ਆਖਰੀ ਪੜਾਅ’ ਵਿਚ ਪਹੁੰਚ ਚੁੱਕਾ ਹੈ ਅਤੇ ਹੁਣ ਸਿਰਫ਼ ਕਰੀਬ ਇਕ ਫੀਸਦੀ ਗੱਲਬਾਤ ਹੀ ਬਾਕੀ ਹੈ। ਗੋਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਲੱਗਭਗ 18 ਮਹੀਨਿਆਂ ਤੋਂ ਜਾਰੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦੀ ਹੀ ਅੰਤਿਮ ਰੂਪ ਲੈ ਲਵੇਗਾ।

ਵਾਸ਼ਿੰਗਟਨ 'ਚ ਆਯੋਜਿਤ ‘ਯੂ.ਐੱਸ.-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਲੀਡਰਸ਼ਿਪ ਸਮਿਟ’ ਨੂੰ ਸੰਬੋਧਨ ਕਰਦੇ ਹੋਏ ਗੋਰ ਨੇ ਕਿਹਾ ਕਿ ਉਹ ਇਸ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਵਚਨਬੱਧ ਹਨ ਕਿਉਂਕਿ ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। 

ਉਨ੍ਹਾਂ ਕਿਹਾ, “ਅਸੀਂ ਇਸ ਸਮਝੌਤੇ ਦੇ ਆਖਰੀ ਪੜਾਅ ਵਿਚ ਹਾਂ। ਇਸ ਦਾ ਜ਼ਿਆਦਾਤਰ ਹਿੱਸਾ ਪੂਰਾ ਹੋ ਚੁੱਕਾ ਹੈ। ਦੋਵੇਂ ਧਿਰਾਂ ਵੱਲੋਂ ਕੁਝ ਹੀ ਮੁੱਦੇ ਬਾਕੀ ਹਨ। ਹੁਣ ਇਸ ’ਤੇ ਸਿਰਫ਼ ਇਕ ਫੀਸਦੀ ਗੱਲਬਾਤ ਹੀ ਬਾਕੀ ਰਹਿ ਗਈ ਹੈ।”

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News