ਅਮਰੀਕਾ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਬਿਲ ਗੇਟਸ ਨੇ ਦਿੱਤਾ ਇਹ ਮੰਤਰ

04/01/2020 11:42:50 PM

ਵਾਸ਼ਿੰਗਟਨ - ਅਮਰੀਕਾ ਵਿਚ ਵਧਦੇ ਕੋਰੋਨਾਵਾਇਰਸ ਦੇ ਮਾਮਲੇ 'ਤੇ ਉਦਯੋਗਪਤੀ ਬਿਲ ਗੇਟਸ ਨੇ ਆਪਣੀ ਸਲਾਹ ਦਿੱਤੀ ਹੈ। ਕੋਰੋਨਾਵਾਇਰਸ ਨੂੰ ਹਰਾਉਣ ਲਈ ਗੇਟਸ ਨੇ ਆਖਿਆ ਹੈ ਕਿ ਅਮਰੀਕੀ ਸਰਕਾਰ ਨੂੰ ਇਸ ਵਾਇਰਸ ਦੇ ਪ੍ਰਸਾਰ 'ਤੇ ਰੋਕ ਲਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਗੇਟਸ ਨੇ ਆਖਿਆ ਕਿ ਲਾਕਡਾਊਨ ਕਰਨ ਦੇ ਰਾਸ਼ਟਰ-ਵਿਆਪੀ ਪਹੁੰਚ ਨੂੰ ਅਪਣਾਉਣਾ ਚਾਹੀਦਾ। ਉਨ੍ਹਾਂ ਆਖਿਆ ਕਿ ਗਲੋਬਲ ਮੈਡੀਕਲ ਮਾਹਿਰਾਂ ਵੱਲੋਂ ਵਾਰ-ਵਾਰ ਲਾਕਡਾਊਨ ਦੀ ਅਪੀਲ ਦੇ ਬਾਵਜੂਦ, ਕੁਝ ਦੇਸ਼ਾਂ ਅਤੇ ਰਾਜਾਂ ਨੇ ਚਿਤਾਵਨੀਆਂ ਨੂੰ ਅਣਗੋਲਿਆ ਕੀਤਾ ਹੈ। 'ਦਿ ਵਾਸ਼ਿੰਗਟਨ ਪੋਸਟ' ਲਈ ਲਿਖੇ ਇਕ ਲੇਖ ਵਿਚ ਗੇਟਸ ਨੇ ਆਖਿਆ ਹੈ ਕਿ ਕੁਝ ਰਾਜਾਂ ਵਿਚ, ਸਮੁੰਦਰ ਤੱਟ ਅਜੇ ਵੀ ਖੁਲ੍ਹੇ ਹਨ ਅਤੇ ਰੈਸਤਰਾਂ ਵਿਚ ਤੁਸੀਂ ਅਜੇ ਵੀ ਨਾਲ ਬੈਠ ਕੇ ਖਾ ਸਕਦੇ ਹੋ।

ਗੇਟਸ ਨੇ ਅਮਰੀਕੀ ਨੇਤਾਵਾਂ ਤੋਂ ਇਹ ਯਕੀਨਨ ਕਰਨ ਦੀ ਅਪੀਲ ਕੀਤੀ ਗਈ ਕਿ ਲਾਕਡਾਊਨ ਪ੍ਰਕਿਰਿਆ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਅਤੇ ਆਖਿਆ ਕਿ ਕਿਤੇ ਵੀ ਸ਼ਟਡਾਊਨ ਦਾ ਮਤਲਬ ਹਰ ਥਾਂ ਸ਼ਟਡਾਊਨ ਹੈ। ਵਾਸ਼ਿੰਗਟਨ ਪੋਸਟ ਦੇ ਲੇਖ ਵਿਚ ਲਿਖਿਆ ਗਿਆ ਹੈ ਜਦ ਤੱਕ ਕੇਸਾਂ ਦੀ ਗਿਣਤੀ ਪੂਰੇ ਅਮਰੀਕਾ ਵਿਚ ਘੱਟ ਹੋਣ ਨੂੰ 10 ਹਫਤੇ ਜਾਂ ਉਸ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ, ਕਿਸੇ ਵੀ ਕਾਰੋਬਾਰ ਨੂੰ ਆਮ ਰੂਪ ਤੋਂ ਜਾਰੀ ਨਹੀਂ ਰੱਖ ਸਕਦੇ ਅਤੇ ਸ਼ਟਡਾਊਨ ਨੂੰ ਹਲਕੇ ਵਿਚ ਨਹੀਂ ਲੈ ਸਕਦੇ ਹਾਂ।

ਗੇਟਸ ਨੇ ਦਿੱਤੀ ਆਰਥਿਕ ਗਿਰਾਵਟ ਦੀ ਚਿਤਾਵਨੀ
ਸ਼ਟਡਾਊਨ ਨੂੰ ਲਾਗੂ ਕਰਨ ਵਿਚ ਅਸਫਲਤਾ ਕਾਰਨ ਲੰਬੇ ਸਮੇਂ ਦੀ ਆਰਥਿਕ ਸੰਕਟ ਦੀ ਚਿਤਾਵਨੀ ਦਿੰਦੇ ਹੋਏ ਗੇਟਸ ਨੇ ਆਖਿਆ ਕਿ ਨਾ ਸਿਰਫ ਇਹ ਲੰਬੇ ਸਮੇਂ ਤੱਕ ਵਿੱਤੀ ਨੁਕਸਾਨ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ, ਬਲਕਿ ਇਸ ਨਾਲ ਵਾਇਰਸ ਦੇ ਵਾਪਸ ਆਉਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਕੋਰੋਨਾ ਦੇ ਮਾਸ ਟੈਸਟਿੰਗ ਦੇ ਮੁੱਦੇ 'ਤੇ ਗੇਟਸ ਨੇ ਆਖਿਆ ਕਿ ਜਾਂਚ ਕਰਨ ਦੀ ਸਮਰੱਥਾ ਵਧਾਈ ਜਾਵੇ ਅਤੇ ਸਾਰਿਆਂ ਲਈ ਜਾਂਚ ਉਪਲਬੱਧ ਹੋਵੇ। ਗੇਟਸ ਨੇ ਲਿੱਖਿਆ, ਸਾਨੂੰ ਨਤੀਜਿਆਂ ਨੂੰ ਵੀ ਇਕੱਠਾ ਕਰਨਾ ਚਾਹੀਦਾ ਤਾਂ ਜੋ ਅਸੀਂ ਕਲੀਨਿਕਲ ਟ੍ਰਾਇਲ ਲਈ ਸੰਭਾਵਿਤ ਵਲੰਟੀਅਰਸ ਨੂੰ ਜਲਦੀ ਪਛਾਣ ਸਕੀਏ।

ਦਵਾਈਆਂ ਦੀ ਖਰੀਦ ਵਿਚ ਕਾਹਲ ਨਾ ਕਰੋ
ਗੇਟਸ ਨੇ ਵਿਕਸਾਸ਼ੀਲ ਇਲਾਜਾਂ ਅਤੇ ਟੀਕਿਆਂ ਵਿਚ ਡਾਟਾ ਆਧਾਰਿਤ ਦਿ੍ਰਸ਼ਟੀਕੋਣ 'ਤੇ ਧਿਆਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਮਹਾਮਾਰੀ ਦੀ ਪ੍ਰਤੀਕਿਰਿਆ ਵਿਚ ਮਦਦ ਕਰਨ ਲਈ ਸਾਇੰਸਦਾਨ 24 ਘੰਟੇ ਕੰਮ ਕਰ ਰਹੇ ਹਨ ਅਤੇ ਇਹ ਜ਼ਰੂਰੀ ਸੀ ਕਿ ਨੇਤਾ ਅਫਵਾਹ ਨਾ ਫੈਲਾ ਕੇ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਲੋਕਾਂ ਨੂੰ ਦਵਾਈਆਂ ਦੀ ਖਰੀਦ ਵਿਚ ਕਾਹਲ ਨਾ ਪਾਉਣ ਦੀ ਵੀ ਅਪੀਲ ਕੀਤੀ।

ਲੇਖ ਵਿਚ ਗੇਟਸ ਨੇ ਆਖਿਆ ਕਿ ਸਾਨੂੰ ਉਸ ਪ੍ਰਕਿਰਿਆ ਦੇ ਨਾਲ ਰਹਿਣਾ ਚਾਹੀਦਾ ਹੈ, ਜਿਹਡ਼ੀ ਕੰਮ ਕਰਦੀ ਹੈ। ਤੇਜ਼ੀ ਨਾਲ ਟੈਸਟ ਕਰਨ ਅਤੇ ਨਤੀਜੇ ਸਾਹਮਣੇ ਆਉਣ 'ਤੇ ਜਨਤਾ ਨੂੰ ਸੂਚਿਤ ਕਰੋ। ਇਕ ਵਾਰ ਜਦ ਸਾਡੇ ਕੋਲ ਇਕ ਸੁਰੱਖਿਅਤ ਅਤੇ ਪ੍ਰਭਾਵੀ ਇਲਾਜ ਹੋਵੇਗਾ, ਤਾਂ ਸਾਨੂੰ ਇਹ ਯਕੀਨਨ ਕਰਨ ਦੀ ਜ਼ਰੂਰਤ ਹੋਵੇਗੀ ਕਿ ਪਹਿਲੀ ਖੁਰਾਕ ਉਨ੍ਹਾਂ ਲੋਕਾਂ ਤੱਕ ਜਾਵੇ, ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਨੇ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਵਿਚ ਕਰਨ ਲਈ ਇਕ ਤੁਰੰਤ ਇਲਾਜ ਦੀ ਭਾਲ ਦੀ ਬਜਾਏ ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਵਿਕਸਤ ਕਰਨ 'ਤੇ ਜ਼ੋਰ ਦਿੱਤਾ।


Khushdeep Jassi

Content Editor

Related News