ਬਿਲ ਗੇਟਸ ਨੇ ਲਿਆ ਦੁਨੀਆ ਨੂੰ ਮਲੇਰੀਆ ਮੁਕਤ ਕਰਨ ਦਾ ਫੈਸਲਾ

Saturday, Jun 23, 2018 - 11:33 PM (IST)

ਬਿਲ ਗੇਟਸ ਨੇ ਲਿਆ ਦੁਨੀਆ ਨੂੰ ਮਲੇਰੀਆ ਮੁਕਤ ਕਰਨ ਦਾ ਫੈਸਲਾ

ਲੰਡਨ— ਬਿਲ ਗੇਟਸ ਨੇ ਦੁਨੀਆ ਨੂੰ ਮਲੇਰੀਏ ਤੋਂ ਮੁਕਤ ਕਰਨ ਦਾ ਫੈਸਲਾ ਲਿਆ ਹੈ। ਇਸ ਵਾਰ ਉਨ੍ਹਾਂ ਨੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਵਿਗਿਆਨ ਦਾ ਸਹਾਰਾ ਲਿਆ ਹੈ। ਬੀਤੇ ਦਿਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਲ ਗੇਟਸ ਨੇ ਇਸ ਲੈਬ ਨੂੰ ਲੱਗਭਗ 27 ਕਰੋੜ ਰੁਪਏ ਤੋਂ ਜ਼ਿਆਦਾ ਦਾਨ ਦੇਣ ਦਾ ਫੈਸਲਾ ਕੀਤਾ ਹੈ। ਇਸ ਲੈਬ ਵਿਚ ਇਕ ਅਜਿਹੀ ਤਕਨੀਕ 'ਤੇ ਕੰਮ ਹੋ ਰਿਹਾ ਹੈ, ਜਿਸ ਨਾਲ ਮਲੇਰੀਆ ਦੇ ਮੱਛਰ ਆਪਸ ਵਿਚ ਸੈਕਸ ਕਰਨ ਤੋਂ ਬਾਅਦ ਮਰ ਜਾਣਗੇ। ਬਿਲ ਤੇ ਮਿਲਿੰਡਾ ਗੇਟਸ ਵਲੋਂ ਇਹ ਫੰਡ ਮੁਹੱਈਆ ਕਰਾਇਆ ਜਾਏਗਾ।
ਵੱਡੇ ਪਲਾਨ ਦੇ ਤਹਿਤ ਇਸ ਫਾਊਂਡੇਸ਼ਨ ਨੇ ਮਲੇਰੀਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੁਨੀਆ ਭਰ ਵਿਚ ਹਰ ਸਾਲ ਲਗਭਗ 10 ਲੱਖ ਤੋਂ ਜ਼ਿਆਦਾ ਲੋਕ ਮਲੇਰੀਏ ਨਾਲ ਮਰਦੇ ਹਨ। ਦੁਨੀਆ ਵਿਚ ਇਸ ਨੂੰ ਕਿਸੇ ਵੀ ਜਾਨਵਰ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ।


Related News