ਬਿਲ ਗੇਟਸ ਅਤੇ ਮੇਲਿੰਡਾ ਦੇ ਤਲਾਕ ’ਤੇ ਲੱਗੀ ਅਦਾਲਤੀ ਮੋਹਰ, 27 ਸਾਲਾਂ ਬਾਅਦ ਹੋਏ ਵੱਖ
Wednesday, Aug 04, 2021 - 11:53 AM (IST)
ਵਾਸ਼ਿੰਗਟਨ (ਭਾਸ਼ਾ)– ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵਿਚਾਲੇ ਐਲਾਨ ਦੇ 3 ਮਹੀਨਿਆਂ ਬਾਅਦ ਰਸਮੀ ਤੌਰ ’ਤੇ ਤਲਾਕ ਹੋ ਗਿਆ। ਸੋਮਵਾਰ ਨੂੰ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਵਿਚਾਲੇ ਤਲਾਕ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਕਿੰਗ ਕਾਊਂਟੀ ਸੁਪੀਰੀਅਰ ਕੋਰਟ ਦੇ ਜੱਜ ਨੇ ਸੋਮਵਾਰ ਨੂੰ ਤਲਾਕ ਦੇ ਆਦੇਸ਼ 'ਤੇ ਹਸਤਾਖ਼ਰ ਕੀਤੇ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
ਨਿਊਯਾਰਕ ਟਾਈਮਜ਼ ਦੇ ਅਨੁਸਾਰ, ਅਦਾਲਤੀ ਦਸਤਾਵੇਜ਼ ਇਸ ਗੱਲ ਦਾ ਵੇਰਵਾ ਨਹੀਂ ਦਿੰਦੇ ਕਿ ਉਨ੍ਹਾਂ ਨੇ ਸੰਪਤੀਆਂ ਨੂੰ ਕਿਵੇਂ ਵੰਡਿਆ ਹੈ। ਬਿਲ ਗੇਟਸ ਪਹਿਲਾਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ ਅਤੇ ਉਨ੍ਹਾਂ ਦੀ ਦੌਲਤ ਲਗਭਗ 150 ਅਰਬ ਡਾਲਰ ਮਾਪੀ ਗਈ ਹੈ। ਮੇਲਿੰਡਾ ਨੇ 1987 ਵਿਚ ਮਾਈਕ੍ਰੋਸਾਫਟ ਵਿਚ ਉਤਪਾਦ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਗੇਟਸ ਨਾਲ ਹੋਈ। ਦੋਵਾਂ ਦਾ ਵਿਆਹ 1994 ਵਿਚ ਹਵਾਈ ਵਿਚ ਹੋਇਆ ਸੀ। ਸੀਏਟਲ ਸਥਿਤ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਨਿੱਜੀ ਸੰਸਥਾ ਹੈ। ਦੋਵਾਂ ਨੇ ਕਿਹਾ ਹੈ ਕਿ ਉਹ ਆਪਣੀ ਫਾਊਂਡੇਸ਼ਨ ਦੇ ਸਹਿ-ਪ੍ਰਧਾਨ ਵਜੋਂ ਇਕੱਠੇ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਜੋੜੇ ਨੇ ਵਿਆਹ ਦੇ 27 ਸਾਲਾਂ ਬਾਅਦ 3 ਮਈ ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਨ ਪਰ ਪਰੋਪਕਾਰੀ ਕੰਮ ਇਕੱਠੇ ਜਾਰੀ ਰੱਖਣਗੇ।
ਇਹ ਵੀ ਪੜ੍ਹੋ: ਵੁਹਾਨ ’ਚ ਇਕ ਸਾਲ ਬਾਅਦ ਫਿਰ ਕੋਰੋਨਾ ਮਰੀਜ਼ ਮਿਲਣ ਨਾਲ ਮਚਿਆ ਹੜਕੰਪ, ਹਰ ਨਾਗਰਿਕ ਦੀ ਹੋਵੇਗੀ ਜਾਂਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।