ਬਿਲ ਗੇਟਸ ਨੂੰ ਅਗਲੇ ਸਾਲ ਕੋਰੋਨਾ ਵੈਕਸੀਨ ਮਿਲਣ ਦੀ ਆਸ, ਭਾਰਤ ਦਾ ਸਹਿਯੋਗ ਮਹੱਤਵਪੂਰਨ
Tuesday, Sep 15, 2020 - 06:27 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਅਮੀਰਾਂ ਵਿਚੋਂ ਇਕ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਆਸ ਜ਼ਾਹਰ ਕੀਤੀ ਹੈ ਕਿ ਅਗਲੇ ਸਾਲ ਮਤਲਬ 2021 ਦੇ ਪਹਿਲੇ ਕਵਾਰਟਰ ਵਿਚ ਹੀ ਕੋਰੋਨਾ ਦੀ ਵੈਕਸੀਨ ਭਾਰਤ ਵਿਚ ਉਪਲਬਧ ਹੋ ਜਾਵੇਗੀ। ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਗੇਟਸ ਨੇ ਕਿਹਾ,''ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਕੋਵਿਡ-19 ਦੀਆਂ ਕਈ ਵੈਕਸੀਨ ਆਖਰੀ ਪੜਾਅ ਵਿਚ ਹੋਣਗੀਆਂ।'' ਗੇਟਸ ਨੇ ਕਿਹਾ ਕਿ ਉਹ ਇਸ ਸਬੰਧੀ ਕਾਫੀ ਆਸਵੰਦ ਹਨ ਪਰ ਇਸ ਦੀ ਸਫਲਤਾ ਵਿਚ ਭਾਰਤ ਦੇ ਮਹੱਤਵ ਨੂੰ ਨਜ਼ਰ ਅੰਦਾਜ਼ ਨੂੰ ਨਹੀਂ ਕੀਤਾ ਜਾ ਸਕਦਾ।
ਉਹਨਾਂ ਨੇ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਕੋਰੋਨਾ ਦੇ ਕਈ ਟੀਕੇ ਆਖਰੀ ਪੜਾਅ ਵਿਚ ਹੋਣਗੇ। ਗੇਟਸ ਨੇ ਵੈਕਸੀਨ ਉਤਪਾਦਨ ਵਿਚ ਭਾਰਤ ਦਾ ਮਹੱਤਵ ਦੱਸਦਿਆਂ ਕਿਹਾ ਕਿ ਭਾਰਤ ਇਕ ਪ੍ਰਮੁੱਖ ਟੀਕਾ ਉਤਪਾਦਕ ਦੇਸ਼ ਹੈ ਅਤੇ ਕੋਵਿਡ-19 ਟੀਕੇ ਦੇ ਉਤਪਾਦਨ ਨੂੰ ਲੈਕੇ ਸਾਨੂੰ ਭਾਰਤ ਦੇ ਸਹਿਯੋਗ ਦੀ ਲੋੜ ਹੈ। ਗੇਟਸ ਨੇ ਕਿਹਾ ਹੈ ਕਿ ਸਾਰੇ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਭਾਰਤ ਵਿਚ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਆ ਜਾਵੇ। ਗੇਟਸ ਨੇ ਕਿਹਾ ਕਿ ਇਕ ਵਾਰ ਇਹ ਪਤਾ ਚੱਲ ਜਾਵੇ ਕਿ ਇਹ ਬਹੁਤ ਪ੍ਰਭਾਵੀ ਅਤੇ ਸੁਰੱਖਿਅਤ ਹੈ ਤਾਂ ਜੋ ਜਿੰਨੀ ਜਲਦੀ ਹੋ ਸਕੇ ਟੀਕਾ ਮਿਲ ਸਕੇ।
ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਲ ਗੇਟਸ ਨੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਆਉਣ ਦੇ ਪਹਿਲਾਂ ਹੀ ਅਸੀਂ ਫੇਲ ਹੋ ਚੁੱਕੇ ਸੀ। ਇਹੀ ਕਾਰਨ ਹੈ ਕਿ ਅਸੀਂ ਇਨਫੈਕਸ਼ਨ ਦੇ ਅੱਗੇ ਟਿਕ ਨਹੀਂ ਪਾਏ। ਗੇਟਸ ਨੇ ਕਿਹਾ ਸੀ ਕਿ ਅਸੀਂ ਮਹਾਮਾਰੀ ਦੀ ਪ੍ਰਕਿਰਤੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਕੋਰੋਨਾ ਨਾਲ ਲੜਾਈ ਵਿਚ ਦੱਖਣੀ ਕੋਰੀਆ ਅਤੇ ਵੀਅਤਨਾਮ ਜਿਹੇ ਦੇਸ਼ਾਂ ਨੇ ਮੁਸਤੈਦੀ ਦਿਖਾਈ। ਉੱਥੇ ਚੀਨ ਜਿੱਥੋਂ ਮਹਾਮਾਰੀ ਦੀ ਸ਼ੁਰੂਆਤ ਹੋਈ, ਉਸ ਨੇ ਸ਼ੁਰੂ ਵਿਚ ਹੀ ਗਲਤੀ ਕਰ ਦਿੱਤੀ। ਏਸ਼ੀਆ ਨੇ ਯੂਰਪ-ਅਮਰੀਕਾ ਦੀ ਤੁਲਨਾ ਵਿਚ ਇਨਫੈਕਸ਼ਨ 'ਤੇ ਜਲਦੀ ਕਾਬੂ ਪਾ ਲਿਆ। ਭਾਵੇਂਕਿ ਭਾਰਤ ਅਤੇ ਪਾਕਿਸਤਾਨ ਹਾਲੇ ਖਤਰੇ ਵਿਚ ਹਨ।