ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਟਰੰਪ ''ਤੇ ਜੰਮ ਕੇ ਵਿੰਨ੍ਹਿਆ ਨਿਸ਼ਾਨਾ

Wednesday, Aug 19, 2020 - 06:27 PM (IST)

ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਟਰੰਪ ''ਤੇ ਜੰਮ ਕੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਤਿੱਖਾ ਹਮਲਾ ਕੀਤਾ ਹੈ। ਕਲਿੰਟਨ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਵਿਚ ਓਵਲ ਆਫਿਸ 'ਕਮਾਂਡ ਕੇਂਦਰ' ਬਣਨ ਦੀ ਬਜਾਏ ਹਫੜਾ-ਦਫੜੀ ਵਾਲੇ 'ਤੂਫਾਨ ਕੇਂਦਰ' ਵਿਚ ਤਬਦੀਲ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਟਰੰਪ ਦੇ ਲਈ ਰਾਸ਼ਟਰਪਤੀ ਦਾ ਮਤਲਬ ਘੰਟਿਆਂ ਤੱਕ ਟੀਵੀ ਦੇ ਸਾਹਮਣੇ ਬੈਠ ਕੇ ਸਮਾਂ ਬਿਤਾਉਣਾ, ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਣਾ ਅਤੇ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਨਹੀਂ ਲੈਣਾ ਹੈ।

ਡੈਮੋਕ੍ਰੈਟਿਕ ਪਾਰਟੀ ਦੇ ਚਾਰ ਦਿਨੀਂ ਰਾਸ਼ਟਰੀ ਸੰਮੇਲਨ ਦੇ ਦੂਜੇ ਦਿਨ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ,''ਡੋਨਾਲਡ ਟਰੰਪ ਕਹਿੰਦੇ ਹਨ ਕਿ ਅਸੀਂ ਵਿਸ਼ਵ ਦੀ ਅਗਵਾਈ ਕਰ ਰਹੇ ਹਾਂ। ਖੈਰ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਉਦਯੋਗੀਕਰਨ ਵਾਲੀ ਇਕੋਇਕ ਅਰਥਵਿਵਸਥਾ ਹਾਂ ਅਤੇ ਸਾਡੀ ਬੇਰੁਜ਼ਗਾਰੀ ਦਰ ਤਿੰਨ ਗੁਣੀ ਹੈ।'' ਜ਼ਿਕਰਯੋਗ ਹੈ ਕਿ ਇਸ ਸੰਮੇਲਨ ਵਿਚ ਜੋ ਬਿਡੇਨ ਨੂੰ ਰਸਮੀ ਰੂਪ ਨਾਲ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਨਾਮਜ਼ਦ ਕੀਤਾ ਗਿਆ। ਕਲਿੰਟਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਦੁਨੀਆ ਦਾ ਸਭ ਤੋ ਮਹੱਤਵਪੂਰਨ ਕੰਮ ਹੈ ਅਤੇ ਇਸ ਸਾਲ ਦੀਆਂ ਚੋਣਾਂ ਕੋਵਿਡ-19 ਮਹਾਮਾਰੀ  ਦੇ ਕਾਰਨ ਬਹੁਤ ਮੁਸ਼ਕਲ ਕੰਮ ਹੈ, ਜਿਸ ਵਿਚ 1,70,000 ਲੋਕਾਂ ਦੀ ਮੌਤ ਹੋਈ ਹੈ, ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਛੋਟੇ ਕਾਰੋਬਾਰ ਬਰਬਾਦ ਹੋ ਗਏ। 

ਪੜ੍ਹੋ ਇਹ ਅਹਿਮ ਖਬਰ- ਤੇਲ ਲੀਕ ਮਾਮਲੇ 'ਚ ਜਾਪਾਨ ਦੇ ਜਹਾਜ਼ ਦਾ ਭਾਰਤੀ ਕੈਪਟਨ ਗ੍ਰਿਫਤਾਰ

ਕੋਵਿਡ-19 ਨਾਲ ਨਜਿੱਠਣ ਦੇ ਤਰੀਕੇ ਦੀ ਆਲੋਚਨਾ ਕਰਦਿਆਂ ਕਲਿੰਟਨ ਨੇ ਕਿਹਾ,''ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਾਇਰਸ ਕੰਟਰੋਲ ਵਿਚ ਹੈ ਅਤੇ ਜਲਦੀ ਹੀ ਖਤਮ ਹੋ ਜਾਵੇਗਾ।'' ਉਗਨਾਂ ਨੇ ਕਿਹਾ,''ਜਦੋਂ ਇਹ ਨਹੀਂ ਹੋਇਆ ਤਾਂ ਉਹ ਰੋਜ਼ਾਨਾ ਟੀਵੀ 'ਤੇ ਆ ਕੇ ਦੱਸਦੇ ਕਿ ਉਹ ਕੀ ਸ਼ਾਨਦਾਰ ਕੰਮ ਕਰ ਰਹੇ ਹਨ ਜਦਕਿ ਵਿਗਿਆਨੀ ਸਾਨੂੰ ਮਹੱਤਵਪੂਰਨ ਸੂਚਨਾਵਾਂ ਦੇਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਉਹਨਾਂ ਨੂੰ ਮਾਹਰਾਂ ਦੀ ਸਲਾਹ ਪਸੰਦ ਨਹੀਂ ਆਈ ਤਾਂ ਉਹਨਾਂ ਨੇ ਉਸ ਨੂੰ ਨਜ਼ਰ ਅੰਦਾਜ਼ ਕੀਤਾ।'' ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦੇ ਲੋਕ ਚੋਣਾਂ ਵੱਲ ਵੱਧ ਰਹੇ ਹਨ ਅਤੇ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਟਰੰਪ ਦੀ ਇਕਰਾਰਨਾਮੇ ਦੀ ਮਿਆਦ ਵਧਾਉਣੀ ਹੈ ਜਾਂ ਕਿਸੇ ਹੋਰ ਨੂੰ ਨਿਯੁਕਤ ਕਰਨਾ ਹੈ। ਉਹਨਾਂ ਨੇ ਕਿਹਾ,''ਤੁਸੀਂ ਜਾਣਦੇ ਹੋ ਕਿ ਡੋਨਾਲਡ ਟਰੰਪ ਅਗਲੇ ਚਾਰ ਸਾਲ ਦੋਸ਼ ਲਗਾਉਣ, ਧਮਕਾਉਣ ਅਤੇ ਅਪਮਾਨਿਤ ਕਰਨ ਦਾ ਕੰਮ ਕਰਨਗੇ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਦੋ ਵਾਰ ਦੇ ਉਪ ਰਾਸ਼ਟਰਪਤੀ ਜੋ ਬਿਡੇਨ ਦੁਬਾਰਾ ਬਿਹਤਰੀ ਲਈ ਕੰਮ ਕਰਨਗੇ।''


author

Vandana

Content Editor

Related News