ਇਮਰਾਨ ਖਾਨ ਦੀ ਸਰਕਾਰ ’ਤੇ ਬਿਲਾਵਲ ਭੁੱਟੋ ਨੇ ਕੀਤਾ ਸਖਤ ਵਿਅੰਗ

Monday, Apr 15, 2019 - 10:24 PM (IST)

ਇਮਰਾਨ ਖਾਨ ਦੀ ਸਰਕਾਰ ’ਤੇ ਬਿਲਾਵਲ ਭੁੱਟੋ ਨੇ ਕੀਤਾ ਸਖਤ ਵਿਅੰਗ

ਕਰਾਚੀ (ਏਜੰਸੀ)–ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਆਪਣੇ ਵਿਆਹ ਲਈ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਮੇਰੀ ਹੋਣ ਵਾਲੀ ਦੁਲਹਨ ’ਚ ਤਿੰਨ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਇਕ ਵੈੱਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਬਿਲਾਵਲ ਭੁੱਟੋ ਨੇ ਕਿਹਾ ਕਿ ਲੜਕੀ ਸਮਝਦਾਰ ਅਤੇ ਪੜ੍ਹੀ-ਲਿਖੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਖੁਸ਼ ਮਿਜਾਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੇਰੀ ਹੋਣ ਵਾਲੀ ਦੁਲਹਨ ਦੀ ਮੇਰੀਆਂ ਦੋ ਭੈਣਾਂ ਬਖਤਾਵਰ ਅਤੇ ਆਸਿਫਾ ਭੁੱਟੋ ਜ਼ਰਦਾਰੀ ਨਾਲ ਬਣਦੀ ਹੋਣੀ ਚਾਹੀਦੀ ਹੈ। ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਨਾਸ਼ਤੇ ’ਚ ਉਹ ਕਿਹੜਾ ਭੋਜਨ ਪਸੰਦ ਕਰਦੇ ਹਨ? ਉਨ੍ਹਾਂ ਜਵਾਬ ਦਿੱਤਾ ਕਿ ਨਾਸ਼ਤੇ ’ਚ ਕਦੀ-ਕਦੀ ਉਹ ਪਰੌਂਠੇ ਖਾਂਦਾ ਹੈ।
ਬਿਲਾਵਲ ਤੋਂ ਜਦੋਂ ਫਰਮਾਇਸ਼ ਕੀਤੀ ਗਈ ਕਿ ਉਹ ਕੋਈ ਸ਼ੇਅਰ ਸੁਣਾਉਣ ਤਾਂ ਉਨ੍ਹਾਂ ਨੇ ਇਮਰਾਨ ਖਾਨ ਦੀ ਅਗਵਾਈ ਹੇਠਲੀ ਸਰਕਾਰ ਉਪਰ ਵਿਅੰਗ ਕਰਦਿਆਂ ਇਹ ਕਿਹਾ ‘‘ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ ਗੁਲਿਸਤਾਂ ਕਿਆ ਹੋਗਾ।’
ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਦਾ ਭਵਿੱਖ ਲੋਕਤੰਤਰ ’ਚ ਹੈ ਅਤੇ ਉਨ੍ਹਾਂ ਦੀ ਮਾਤਾ ਬੇਨਜ਼ੀਰ ਭੁੱਟੋ ਨੇ ਵੀ ਰਾਸ਼ਟਰ ਸੰਘ ’ਚ ਕਿਹਾ ਸੀ ਕਿ ਲੋਕਤੰਤਰ ਵਧੀਆ ਵਿਵਸਥਾ ਹੈ। ਉਨ੍ਹਾਂ ਇਕ ਹੋਰ ਜਵਾਬ ’ਚ ਕਿਹਾ ਕਿ ਉਹ ਅਜੇ ਤੱਕ ਪ੍ਰਧਾਨ ਮੰਤਰੀ ਇਮਰਾਨ ਖਾਨ ’ਚ ਕਿਸੇ ਵਧੀਆ ਗੁਣ ਹੋਣ ਦੀ ਅਜੇ ਭਾਲ ਕਰ ਰਹੇ ਹਨ।


author

Sunny Mehra

Content Editor

Related News