ਬਿਲਾਵਲ ਨੇ ਇਮਰਾਨ ਸਰਕਾਰ ਖਿਲਾਫ ਦੇਸ਼ ਵਿਆਪੀ ਪ੍ਰਦਰਸ਼ਨ ਦਾ ਕੀਤਾ ਐਲਾਨ
Saturday, Oct 19, 2019 - 03:10 PM (IST)

ਕਰਾਚੀ— ਪਾਕਿਸਤਾਨ ਦੇ ਵਿਰੋਧੀ ਨੇਤਾ ਬਿਲਾਵਲ ਭੁੱਟੋ-ਜ਼ਰਦਾਰੀ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਅਸਤੀਫਾ ਦੇਣ ਦਾ ਦਬਾਅ ਬਣਾਉਣ ਤੇ ਦੇਸ਼ 'ਚ ਸਹੀ ਲੋਕਤੰਤਰ ਬਹਾਲ ਕਰਨ ਲਈ ਉਨ੍ਹਾਂ ਦੀ ਪਾਰਟੀ ਦੇਸ਼ 'ਚ ਵਿਆਪਕ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰੇਗੀ।
ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉਠ ਗਿਆ ਹੈ ਕਿਉਂਕਿ ਉਸ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਨੇ ਪਾਰਚੀ ਦੀ ਇਕ ਰੈਲੀ ਦੌਰਾਨ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੀ ਮੰਗ ਦੇਸ਼ 'ਚ ਦੁਬਾਰਾ ਲੋਕਤੰਤਰ ਬਹਾਲ ਕਰਨ ਦੀ ਹੈ। ਬਿਲਾਵਲ ਨੇ ਕਿਹਾ ਕਿ ਅਸੀਂ ਇਸ ਨਕਲੀ ਲੋਕਤੰਤਰ ਨੂੰ ਸਵਿਕਾਰ ਨਹੀਂ ਕਰਦੇ ਹਾਂ। ਲੋਕਾਂ ਦੇ ਲੋਕਤੰਤਰੀ ਤੇ ਸਮਾਜਿਕ ਆਰਥਿਕ ਅਧਿਕਾਰ ਬਹਾਲ ਕੀਤੇ ਜਾਣ ਤੇ ਇਸ ਦੇ ਲਈ ਇਮਰਾਨ ਖਾਨ ਨੂੰ ਅਸਤੀਫਾ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਾਚੀ ਤੋਂ ਸ਼ੁਰੂ ਹੋ ਚੁੱਕਿਆ ਹੈ। ਬਿਲਾਵਲ ਨੇ ਪ੍ਰਧਾਨ ਮੰਤਰੀ 'ਤੇ ਕਸ਼ਮੀਰ ਮੁੱਦੇ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ।