ਮਲਾਕੰਦ ਰੈਲੀ ''ਚ ਬੋਲੋ ਬਿਲਾਵਲ -ਅੱਤਵਾਦ ਅਤੇ ਤਾਨਾਸ਼ਾਹੀ ਅੱਗੇ ਨਹੀਂ ਝੁਕੇਗੀ ਜਨਤਾ

01/12/2021 6:01:36 PM

ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਵਿਗੜੇ ਸਿਆਸੀ ਹਾਲਾਤ ਦੇ ਵਿਚ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਮਲਕੰਦ ਰੈਲੀ ਵਿਚ ਬਿਲਾਵਲ ਭੁੱਟੋ ਨੇ ਇਕ ਵਾਰ ਫਿਰ ਇਮਰਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਇਮਰਾਨ ਸਰਕਾਰ ਲੋਕਾਂ ਦੇ ਸੰਵਿਧਾਨਕ ਅਧਿਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖੈਬਰ ਪਖਤੂਨਖਵਾ (ਕੇਪੀ) ਦੇ ਮਲਾਕੰਦ ਵਿਚ ਸਰਕਾਰ ਵਿਰੋਧੀ ਰੈਲੀ ਨੂੰ ਸੰਬੋਧਿਤ ਕਰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਲਕੰਦ ਜ਼ਿਲ੍ਹੇ ਦਾ ਹਰ ਵਸਨੀਕ selected ਮਤਲਬ ਚੁਣਿਆ ਹੋਇਆ ਜਾਣਾ ਚਾਹੁੰਦਾ ਸੀ।

ਭੁੱਟੋ ਨੇ ਕਿਹਾ ਕਿ ਇਸ ਵਿਸ਼ਾਲ ਰੈਲੀ ਵਿਚ ਆਇਆ ਜਨਸਮੂਹ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਇਹ ਸਾਰੇ ਮੌਜੂਦਾ ਹਕੂਮਤ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਹਨ। ਇਹ ਰੈਲੀ ਦੇਸ਼ ਦੀ ਚੁਣੀ ਹੋਈ ਸਰਕਾਰ ਦੇ ਖਿਲਾਫ਼ ਇਕ ਜਨਮਤ ਹੈ। ਮਲਾਕੰਦ ਦੀ ਇਸ ਰੈਲੀ ਨੇ ਸਰਕਾਰ ਦੇ ਖਿਲਾਫ਼ ਫ਼ੈਸਲਾ ਸੁਣਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ। ਇਸ ਸਰਕਾਰ ਨੇ ਆਪਣੇ ਕੀਤੇ ਕਿਸੇ ਵੀ ਵਾਅਦੇ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਹੈ। ਉਹਨਾਂ ਨੇ ਇਮਰਾਨ ਸਰਕਾਰ ਨੂੰ ਇਕ ਕਠਪੁਤਲੀ ਦੀ ਸਰਕਾਰ ਦੱਸਿਆ ਅਤੇ ਕਿਹਾ ਕਿ ਇਸ ਨੂੰ ਹਟਾ ਕੇ ਹੁਣ ਲੋਕਤੰਤਰ ਨੂੰ ਬਹਾਲ ਕਰਨਾ ਹੋਵੇਗਾ। ਇਸ ਲਈ ਦੇਸ਼ ਦੀ ਜਨਤਾ ਨੂੰ ਇਕਜੁੱਟ ਹੋਣਾ ਹੋਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਮਲਾਕੰਦ ਦੀ ਜਨਤਾ ਬਹਾਦੁਰ ਹੈ ਉਹ ਨਾ ਕਿਸੇ ਅੱਤਵਾਦੀ ਦੇ ਸਾਹਮਣੇ ਝੁਕਦੀ ਹੈ ਅਤੇ ਨਾ ਹੀ ਕਿਸੇ ਤਾਨਾਸ਼ਾਹ ਦੇ ਅੱਗੇ ਕਮਜ਼ੋਰ ਪੈਂਦੀ ਹੈ।

ਉਹਨਾਂ ਮੁਤਾਬਕ, ਅੱਜ ਅਫਗਾਨਿਸਤਾਨ ਦੀ ਤਰ੍ਹਾਂ ਹੀ ਅਸੀਂ ਕਮਜੋਰ ਹੋ ਚੁੱਕੇ ਹਾਂ ਅਤੇ ਉੱਥੇ ਬੰਗਲਾਦੇਸ਼ ਤਰੱਕੀ ਕਰ  ਰਿਹਾ ਹੈ। ਇਮਰਾਨ ਖਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ 1 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ। ਉਹ ਇਸ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਉੱਥੇ ਉਹਨਾਂ ਨੇ ਬੇਘਰੇ ਲੋਕਾਂ ਨੂੰ 50 ਲੱਖ ਘਰ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ ਸੀ। ਇਸ ਨੂੰ ਵੀ ਉਹ ਪੂਰਾ ਨਹੀਂ ਕਰ ਸਕੇ ਹਨ। ਇਸ ਤੋਂ ਉਲਟ ਉਹਨਾਂ ਨੇ ਕਬਜ਼ੇ ਦੇ ਨਾਮ 'ਤੇ  ਲੋਕਾਂ ਦੇ ਬਣੇ ਘਰਾਂ ਨੂੰ ਤੋੜਣ ਦਾ ਕੰਮ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਦੁਬਈ ਦੇ ਸ਼ਾਹੀ ਪਰਿਵਾਰ ਨੂੰ ਹੁਬਾਰਾ ਪੰਛੀ ਦੇ ਸ਼ਿਕਾਰ ਦੀ ਦਿੱਤੀ ਇਜਾਜ਼ਤ

ਮਲਾਕੰਦ ਰੈਲੀ ਵਿਚ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਉਹ ਦੇਸ਼ ਦੀ ਸਰਕਾਰ ਨੂੰ ਹਟਾਉਣ ਲਈ ਕੋਈ ਵੀ ਕੁਰਬਾਨੀ ਦੇ ਲਈ ਤਿਆਰ ਹਨ। ਉਹਨਾਂ ਨੇ ਇਸ ਅੰਦੋਲਨ ਨੂੰ ਇਮਰਾਨ ਸਰਕਾਰ ਖਿਲਾਫ਼ ਜੇਹਾਦ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਜੇਹਾਦ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਗਰੀਬਾਂ 'ਤੇ ਇਸ ਸਰਕਾਰ ਦੇ ਜ਼ੁਲਮ ਖਤਮ ਨਹੀਂ ਹੋ ਜਾਂਦੇ। ਪੀ.ਡੀ.ਐੱਮ. ਦੀ ਅਗਵਾਈ ਵਿਚ ਮਲਾਕੰਦ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦਿਆਂ ਰਹਿਮਾਨ ਨੇ ਇਮਰਾਨ ਸਰਕਾਰ ਨੂੰ ਭ੍ਰਿਸ਼ਟਾਚਾਰ ਵਿਚ ਡੁੱਬੀ ਸਰਕਾਰ ਦੱਸਿਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਨਿਊਜ਼ੀਲੈਂਡ ਦਾ ਅਹਿਮ ਫ਼ੈਸਲਾ, 18 ਜਨਵਰੀ ਤੋਂ ਲਾਗੂ ਹੋਣਗੇ ਨਵੇਂ ਨਿਯਮ

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਇਕ ਰੈਲੀ ਬਹਾਵਲਪੁਰ, ਪੇਸ਼ਾਵਰ, ਕਰਾਚੀ, ਮੁਲਤਾਨ, ਕਵੇਟਾ ਅਤੇ ਲਾਹੌਰ ਵਿਚ ਵੀ ਹੋਈ ਸੀ। ਇੱਥ ਦੱਸ ਦਈਏ ਕਿ ਪਾਕਿਸਤਾਨ ਵਿਚ ਫਜ਼ਲੁਰ ਰਹਿਮਾਨ ਕਾਫੀ ਸਮੇਂ ਤੋਂ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੇ ਹੋਏ ਹਨ। ਪੀ.ਡੀ.ਐੱਮ. ਲਗਾਤਾਰ ਇਮਰਾਨ ਸਰਕਾਰ ਨੂੰ ਅਸਤੀਫਾ ਦੇਣ ਲਈ ਕਹਿ ਰਿਹਾ ਹੈ। ਇਸ ਦੇ ਲਈ ਪੀ.ਡੀ.ਐੱਮ. ਨੇ ਇਮਰਾਨ ਨੂੰ 31 ਜਨਵਰੀ ਤੱਕ ਦੀ ਮੋਹਲਤ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਐੱਨ.ਏ.ਬੀ. ਸਿਰਫ ਵਿਰੋਧੀ ਆਗੂਆਂ ਦੇ ਖਿਲਾਫ਼ ਗਲਤ ਦੋਸ਼ਾਂ ਦੇ ਤਹਿਤ ਮਾਮਲੇ ਦਰਜ ਕਰਨ ਵਿਚ ਲੱਗੀ ਹੈ ਅਤੇ ਸਰਕਾਰ ਵੱਲੋ ਕੀਤੇ ਜਾ ਰਹੇ ਭ੍ਰਿਸ਼ਟਾਚਾਰ 'ਤੇ ਆਪਣੀਆਂ ਅੱਖਾਂ ਬੰਦ ਕਰ ਕੇ ਬੈਠੀ ਹੈ। ਪੀ.ਡੀ.ਐੱਮ. ਮੁਖੀ ਨੇ 19 ਜਨਵਰੀ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਵੀ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਹੈ। ਇਸ ਦੇ ਇਲਾਵਾ ਉਹਨਾਂ ਨੇ ਲੋਕਾਂ ਨੂੰ 21 ਜਨਵਰੀ ਨੂੰ ਸਰਕਾਰ ਦੇ ਖਿਲਾਫ਼ ਹੋਣ ਵਾਲੀ ਇਕ ਵਿਸ਼ਾਲ ਰੈਲੀ ਵਿਚ ਕਰਾਚੀ ਆਉਣ ਦੀ ਅਪੀਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅੱਜ ਪੂਰਾ ਦੇਸ਼ ਇਮਰਾਨ ਸਰਕਾਰ ਨੂੰ ਸਤਾ ਤੋਂ ਹਟਾਉਣਾ ਚਾਹੁੰਦਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News