ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੇ ਬਿਕਰਮਜੀਤ ਸਿੰਘ ਗਿੱਲ ਉੱਤਰੀ ਇਟਲੀ ਦੇ ਧਾਰਮਿਕ ਸਥਾਨਾਂ ''ਚ ਹੋਏ ਨਤਮਸਤਕ

Monday, Jan 12, 2026 - 04:03 AM (IST)

ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੇ ਬਿਕਰਮਜੀਤ ਸਿੰਘ ਗਿੱਲ ਉੱਤਰੀ ਇਟਲੀ ਦੇ ਧਾਰਮਿਕ ਸਥਾਨਾਂ ''ਚ ਹੋਏ ਨਤਮਸਤਕ

ਰੋਮ (ਇਟਲੀ) ਟੇਕ ਚੰਦ ਜਗਤਪੁਰ : ਮਿਲਾਨ ਸਥਿਤ ਇੰਡੀਅਨ ਕੌਂਸਲ ਜਨਰਲ ਲਵੱਨਿਆ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਇਸ ਕੌਂਸਲ ਬਿਕਰਮਜੀਤ ਸਿੰਘ ਗਿੱਲ ਦੁਆਰਾ ਉੱਤਰੀ ਇਟਲੀ ਦੇ ਧਾਰਮਿਕ ਸਥਾਨਾਂ ਵਿੱਚ ਸ਼ਿਰਕਤ ਕੀਤੀ ਗਈ। ਸ. ਗਿੱਲ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਪਾਸ਼ਿਆਨੋ ਦੀ ਪੋਰਦੀਨੋਨੇ, ਗੁਰਦੁਆਰਾ ਸਾਧ ਸੰਗਤ ਸਾਹਿਬ ਓਰਮੇਲੇ, ਗੁਰਦੁਆਰਾ ਕਲਗੀਧਰ ਸਾਹਿਬ ਫੌਨਤਾਨੇਲੇ, ਸ਼੍ਰੀ ਗੁਰੂ ਰਵਿਦਾਸ ਭਵਨ ਓਰਮੇਲੇ, ਮਾਂ ਦੁਰਗਾ ਸ਼ਕਤੀ ਮੰਦਰ ਫੌਨਤਾਨੇਲੇ ਵਿਖੇ ਪਹੁੰਚ ਕੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ਼ ਮੱਥਾ ਟੇਕਿਆ ਅਤੇ ਉੱਥੇ ਹਾਜ਼ਰ ਕਮੇਟੀ ਮੈਂਬਰਾਂ ਨਾਲ਼ ਵਿਚਾਰ-ਵਟਾਂਦਰਾ ਕੀਤਾ।

PunjabKesari

ਸ. ਬੀ. ਐੱਸ. ਗਿੱਲ ਨੇ ਦੱਸਿਆ ਕਿ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਉੱਤਰੀ ਇਟਲੀ 'ਚ ਵਸਦੇ ਭਾਈਚਾਰੇ ਨੂੰ ਬਿਹਤਰੀਨ ਪਾਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਸੇਵਾਵਾਂ ਵਿੱਚ ਹਾਜ਼ਰ ਹੈ। ਉਨਾਂ ਖੁਸ਼ੀ ਪ੍ਰਗਟਾਈ ਕਿ ਭਾਰਤੀ ਲੋਕਾਂ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਸਦਕਾ ਵਿਦੇਸ਼ਾਂ ਵਿੱਚ ਇਕ ਸਤਿਕਾਰਯੋਗ ਮੁਕਾਮ ਹਾਸਲ ਕੀਤਾ ਹੈ ਅਤੇ ਇਹ ਇਕ ਬਹੁਤ ਹੀ ਚੰਗੀ ਗੱਲ ਹੈ ਕਿ ਇੱਥੇ ਆ ਕੇ ਵੀ ਭਾਰਤੀ ਲੋਕ ਆਪੋ-ਆਪਣੇ ਧਰਮਾਂ ਅਤੇ ਸੰਸਕ੍ਰਿਤੀ ਨਾਲ਼ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਉੱਤਰੀ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿ ਰਹੇ ਭਾਰਤੀਆਂ ਦੀ ਸਹੂਲਤ ਲਈ ਮਿਲਾਨ ਕੌਂਸਲੇਟ ਦਫਤਰ ਵਿਖੇ ਹਰੇਕ ਮਹੀਨੇ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ।


author

Sandeep Kumar

Content Editor

Related News