ਬਿਕਨੀ ''ਚ ਪਹਾੜ ਚੜ੍ਹਨ ਦੀ ਸ਼ੌਕੀਨ ਲੜਕੀ ਦੀ ਅਜਿਹੀ ਹਾਲਤ ''ਚ ਮਿਲੀ ਲਾਸ਼

01/22/2019 11:49:03 PM

ਤਾਇਵਾਨ— ਬਿਕਨੀ ਪਾ ਕੇ ਹੱਡ ਜਮਾ ਦੇਣ ਵਾਲੀ ਠੰਡ 'ਚ ਪਹਾੜਾਂ ਦੀ ਟ੍ਰੈਕਿੰਗ ਕਰਨ ਵਾਲੀ ਤਾਇਵਾਨ ਦੀ ਮਸ਼ਹੂਰ ਹਾਈਕਰ ਗਿਗੀ ਵੂ ਦੀ ਮੌਤ ਹੋ ਗਈ ਹੈ। ਬਿਕਨੀ 'ਚ ਸੈਲਫੀ ਪੋਸਟ ਕਰਨ ਵਾਲੀ ਹਾਈਕਰ ਗਿਗੀ ਵੂ ਦੀ 65 ਫੁੱਟ ਗਹਿਰੀ ਖੱਡ 'ਚ ਡਿੱਗਣ ਕਾਰਨ ਮੌਤ ਹੋ ਗਈ। ਵੂ ਦੀ ਲਾਸ਼ ਤਾਇਵਾਨ ਨੈਸ਼ਨਲ ਪਾਰਕ 'ਚ ਮਿਲੀ ਹੈ।
PunjabKesari

36 ਸਾਲਾ ਗਿਗੀ ਇਸ ਵਾਰ ਇਕੱਲੇ ਤਾਇਵਾਨ ਦੇ ਯੂਸ਼ਾਨ ਪਹਾੜ 'ਤੇ 25 ਦਿਨ ਦੀ ਮੁਹਿੰਮ 'ਤੇ ਨਿਕਲੀ ਸੀ। ਗਿਗੀ ਵੂ 11 ਜਨਵਰੀ ਨੂੰ ਪਹਾੜੀ ਵੱਲ ਗਈ ਸੀ, ਇਸ ਤੋਂ ਬਾਅਦ ਉਹ ਇਕ ਹਾਦਸੇ ਦੀ ਸ਼ਿਕਾਰ ਹੋ ਗਈ।

PunjabKesari

ਮੀਡੀਆ ਰਿਪੋਰਟ ਮੁਤਾਬਕ ਉਹ ਪਹਾੜ ਤੋਂ ਹੇਠਾਂ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਤੋਂ ਬਾਅਦ ਬਿਕਨੀ ਹਾਈਕਰ ਨੇ 19 ਜਨਵਰੀ ਨੂੰ ਆਪਣੇ ਸੈਟੇਲਾਈਟ ਫੋਨ ਨਾਲ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਤੇ ਉਸ ਤੋਂ ਮਦਦ ਮੰਗੀ। ਫੋਨ 'ਤੇ ਗਿਗੀ ਵੂ ਨੇ ਕਿਹਾ ਕਿ ਮੈਂ ਪਰੇਸ਼ਾਨੀ 'ਚ ਹਾਂ। ਸੱਟ ਲੱਗਣ ਕਰਕੇ ਮੈਂ ਤੁਰ ਨਹੀਂ ਸਕਦੀ, ਮੇਰੀ ਮਦਦ ਕਰੋ।

PunjabKesari

ਹਾਲਾਂਕਿ ਹਾਈਕਰ ਵੂ ਨੇ ਕਈ ਵਾਰ ਬਚਾਅ ਕਰਮਚਾਰੀਆਂ ਨਾਲ ਵੀ ਸੰਪਰਕ ਕੀਤਾ ਪਰ ਖਰਾਬ ਮੌਸਮ ਕਰਕੇ ਉਹ ਗਿਗੀ ਤੱਕ ਸਮਾਂ ਰਹਿੰਦੇ ਨਹੀਂ ਪਹੁੰਚ ਸਕੇ। ਗਿਗੀ ਵੂ ਦਾ ਸੰਦੇਸ਼ ਮਿਲਦੇ ਹੀ ਨੈਸ਼ਨਲ ਏਅਰਬੋਰਨ ਸਰਵਿਸ ਦਲ ਨੇ ਬਚਾਅ ਲਈ ਬਲੈਕ ਹੈਲੀਕਾਪਟਰ ਭੇਜਿਆ ਪਰ ਮੌਸਮ ਖਰਾਬ ਹੋਣ ਕਾਰਨ ਹੈਲੀਕਾਪਟਰ ਲੈਂਡ ਨਾ ਕਰ ਸਕਿਆ।

PunjabKesariਤਿੰਨ ਵਾਰ ਹੈਲੀਕਾਪਟਰ ਲੈਂਡ ਨਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਦੋ ਬਚਾਅ ਟੀਮਾਂ ਬਣਾਈਆਂ, ਜੋ ਕਿ 28 ਘੰਟੇ ਬਾਅਦ ਗਿਗੀ ਵੂ ਤੱਕ ਪਹੁੰਚੀਆਂ। ਹਾਲਾਂਕਿ ਉਦੋਂ ਤੱਕ ਜ਼ਿਆਦਾ ਠੰਡ ਕਾਰਨ ਹਾਈਪੋਥਕਮੀਆ ਨਾਲ ਉਸ ਦੀ ਮੌਤ ਹੋ ਚੁੱਕੀ ਸੀ। ਠੰਡ ਦੇ ਕਾਰਨ ਗਿਗੀ ਵੂ ਦੀ ਲਾਸ਼ ਜਮ ਗਈ ਸੀ। ਸੋਮਵਾਰ ਨੂੰ ਕਰੀਬ 28 ਘੰਟੇ ਬਾਅਦ ਉਸ ਦੀ ਲਾਸ਼ ਖੱਡ 'ਚੋਂ ਕੱਢੀ ਗਈ।

PunjabKesari
ਗਿਗੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਬਿਕਨੀ 'ਚ ਲਈ ਆਪਣੀ ਸੈਲਫੀ ਕਰਕੇ ਬਹੁਤ ਮਸ਼ਹੂਰ ਸੀ। 36 ਸਾਲਾ ਗਿਗੀ ਨੂੰ ਪਹਿਲਾਂ ਵੀ ਪਹਾੜਾਂ 'ਤੇ ਸੱਟਾਂ ਲੱਗੀਆਂ ਸਨ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਈ ਸੀ। ਕ੍ਰਿਸਮਸ 2018 ਮੌਕੇ 'ਤੇ ਗਿਗੀ ਨੇ ਖੁਦ ਸੋਸ਼ਲ ਮੀਡੀਆ 'ਤੇ ਫੋਟੋ ਪੋਸਟ ਕਰਦਿਆਂ ਲਿੱਖਿਆ ਕਿ ਸ਼ੁਕਰ ਹੈ ਕਿ ਮੈਂ ਬਚ ਗਈ ਪਰ ਇਸ ਵਾਰ ਗਿਗੀ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

PunjabKesari


Baljit Singh

Content Editor

Related News