ਬਾਈਡੇਨ ਨੇ ਨੇਤਨਯਾਹੂ ਨੂੰ ਕਿਹਾ, ਤਣਾਅ ''ਚ ਮਹੱਤਵਪੂਰਨ ਤੌਰ ''ਤੇ ਕਮੀ ਲਿਆਓ
Thursday, May 20, 2021 - 02:06 AM (IST)
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਬੀਤੇ 10 ਦਿਨਾਂ ਤੋਂ ਚੱਲ ਰਹੀ ਭਾਰੀ ਲੜਾਈ ਤੋਂ ਬਾਅਦ ਬੁੱਧਵਾਰ ਨੂੰ ਇਜ਼ਰਾਈਲੀ ਪ੍ਰਧਾਨ ਬੈਂਜ਼ਾਮਿਨ ਨੇਤਨਯਾਹੂ ਨੂੰ ਤਣਾਅ 'ਚ ਮਹੱਤਵਪੂਰਨ ਕਮੀ ਲਿਆਉਣ ਦੀ ਮੰਗ ਕੀਤੀ। ਦੋਵਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਦੇ ਬਾਰੇ 'ਚ ਵ੍ਹਾਈਟ ਹਾਊਸ ਵੱਲ਼ੋਂ ਜਾਰੀ ਬਿਆਨ ਮੁਤਾਬਕ ਇਹ ਅਮਰੀਕਾ ਦੇ ਕਿਸੇ ਸਹਿਯੋਗੀ 'ਤੇ ਬਾਈਡੇਨ ਵੱਲ ਪਾਇਆ ਗਿਆ ਹੁਣ ਤੱਕ ਦਾ ਸਭ ਤੋਂ ਗੰਭੀਰ ਜਤਕਨ ਦਬਾਅ ਹੈ। ਇਸ 'ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਨੇਤਨਯਾਹੂ ਨੂੰ ਜੰਗਬੰਦੀ ਦੇ ਰਾਸਤੇ ਵੱਲ਼ ਵਧਣ ਨੂੰ ਕਿਹਾ। ਬਾਈਡੇਨ 'ਤੇ ਵੀ ਹੋਰ ਕੋਸ਼ਿਸ਼ ਕਰਨ ਦਾ ਦਬਾਅ ਵਧ ਰਿਹਾ ਹੈ ਕਿਉਂਕਿ ਸੰਘਰਸ਼ 'ਚ ਹੋਈਆਂ ਮੌਤਾਂ ਦਾ ਅੰਕੜਾ 200 ਦੇ ਪਾਰ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ-'ਵਾਇਰਸ ਦੇ ਸਾਰੇ ਵੈਰੀਐਂਟਾਂ ਵਿਰੁੱਧ ਟੀਕਿਆਂ ਦੇ ਅਸਰਦਾਰ ਹੋਣ ਦਾ ਭਰੋਸਾ ਵਧ ਰਿਹੈ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।