ਯੂਕ੍ਰੇਨ ਯੁੱਧ ਨੂੰ ਲੈ ਕੇ ਬਾਈਡੇਨ ਰੂਸੀ ਤੇਲ ਦੀ ਦਰਾਮਦ ''ਤੇ ਲਾਉਣਗੇ ਪਾਬੰਦੀਆਂ : ਸੂਤਰ

Tuesday, Mar 08, 2022 - 10:18 PM (IST)

ਯੂਕ੍ਰੇਨ ਯੁੱਧ ਨੂੰ ਲੈ ਕੇ ਬਾਈਡੇਨ ਰੂਸੀ ਤੇਲ ਦੀ ਦਰਾਮਦ ''ਤੇ ਲਾਉਣਗੇ ਪਾਬੰਦੀਆਂ : ਸੂਤਰ

ਵਾਸ਼ਿੰਗਟਨ-ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਰੂਸੀ ਅਰਥਵਿਵਸਥਾ 'ਤੇ ਸ਼ਿਕੰਜਾ ਕੱਸਣ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੂਸੀ ਹਮਲੇ ਦੇ ਮੱਦੇਨਜ਼ਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਕਈ ਵਾਰ ਰੂਸੀ ਦਰਾਮਦ 'ਚ ਕਟੌਤੀ ਕਰਨ ਦੀ ਬੇਨਤੀ ਕੀਤੀ ਹੈ, ਜਿਸ ਤੋਂ ਬਾਅਦ ਅਮਰੀਕਾ ਇਹ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ, 27 ਮਾਰਚ ਤੋਂ ਫ਼ਿਰ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ਰੂਸ ਦੇ ਵਿੱਤੀ ਖੇਤਰਾਂ 'ਤੇ ਸਖ਼ਤ ਪਾਬੰਦੀਆਂ ਲਗਾਉਣ ਦੇ ਬਾਵਜੂਦ ਊਰਜਾ ਨਿਰਯਾਤ ਦੇ ਜ਼ਰੀਏ ਰੂਸ ਦਾ ਨਕਦ ਪ੍ਰਵਾਹ ਜਾਰੀ ਹੈ। ਸੂਤਰਾਂ ਨੇ ਕਿਹਾ ਕਿ ਬਾਈਡੇਨ ਮੰਗਲਵਾਰ ਨੂੰ ਹੀ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਸਕਦੇ ਹਨ। ਵਰਣਨਯੋਗ ਹੈ ਕਿ ਯੂਰਪੀ ਦੇਸ਼ ਊਰਜਾ ਸਪਲਾਈ ਲਈ ਜ਼ਿਆਦਾਤਰ ਰੂਸ 'ਤੇ ਨਿਰਭਰ ਹਨ। ਯੂਰਪ ਆਪਣੀ ਕੁਦਰਤੀ ਗੈਸ ਦੀ ਖਪਤ ਦਾ ਤੀਜਾ ਹਿੱਸਾ ਰੂਸ ਤੋਂ ਪ੍ਰਾਪਤ ਕਰਦਾ ਹੈ।

ਇਹ ਵੀ ਪੜ੍ਹੋ : ਚੀਨ ਦੇ ਰਾਸ਼ਟਰਪਤੀ ਨੇ ਰੂਸ 'ਤੇ ਪਾਬੰਦੀਆਂ ਦੀ ਕੀਤੀ ਆਲੋਚਨਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News