ਬਾਈਡੇਨ ਦੇ ਪੁੱਤ ਨੇ ਪੰਜ ਮਹੀਨੇ 'ਚ 'ਦੇਹ ਵਪਾਰ' 'ਤੇ ਖਰਚ ਕੀਤੇ ਲੱਖਾਂ ਰੁਪਏ, ਚੱਲ ਸਕਦੈ ਮੁਕੱਦਮਾ

Tuesday, Jul 12, 2022 - 05:33 PM (IST)

ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਪੁੱਤ ਹੰਟਰ ਬਾਈਡੇਨ ਆਪਣੇ ਸਕੈਂਡਲ ਕਾਰਨ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਘਪਲੇ ਉਸ ਨੂੰ ਹੋਰ ਵੀ ਘੇਰ ਰਹੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕੇਂਦਰੀ ਜਾਂਚ ਏਜੰਸੀਆਂ ਹੰਟਰ 'ਤੇ ਵੇਸਵਾਪੁਣੇ ਮਤਲਬ ਦੇਹ ਵਪਾਰ ਦਾ ਮੁਕੱਦਮਾ ਚਲਾ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਹੰਟਰ ਬਾਈਡੇਨ ਨੇ ਪੰਜ ਮਹੀਨਿਆਂ 'ਚ ਐਸਕਾਰਟਸ 'ਤੇ 30 ਹਜ਼ਾਰ ਡਾਲਰ ਜਾਂ ਲਗਭਗ 24 ਲੱਖ ਰੁਪਏ ਖਰਚ ਕੀਤੇ ਹਨ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਹੰਟਰ ਨੇ ਇੱਕ ਯੂਕ੍ਰੇਨੀ ਔਰਤ ਦਾ ਚੈੱਕ ਕੱਟ  ਕੇ ਦਿੱਤਾ। ਬੈਂਕਾਂ ਨੇ ਇਸ ਲੈਣ-ਦੇਣ ਨੂੰ ਸ਼ੱਕੀ ਗਤੀਵਿਧੀ ਵਜੋਂ ਰੈੱਡ ਫਲੈਗ ਕੀਤਾ ਸੀ। ਜੇਪੀ ਮੋਰਗਨ ਚੇਜ਼ ਨੇ ਇੱਕ ਸ਼ੱਕੀ ਗਤੀਵਿਧੀ ਦੀ ਰਿਪੋਰਟ ਦਰਜ ਕੀਤੀ, ਜਿਸ ਵਿੱਚ ਫਲੋਰੀਡਾ ਅਤੇ ਨਿਊਯਾਰਕ ਸਥਿਤ ਏਕਾਟੇਰੀਨਾ ਮੋਰੋਵਾ ਨੇ ਹੰਟਰ ਦੀ ਕੰਪਨੀ ਤੋਂ ਹਜ਼ਾਰਾਂ ਡਾਲਰ ਪ੍ਰਾਪਤ ਕੀਤੇ, ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਉਹ ਕਥਿਤ ਤੌਰ 'ਤੇ ਉਨ੍ਹਾਂ ਔਰਤਾਂ ਤੋਂ ਵੀ ਪੈਸੇ ਲੈਂਦਾ ਸੀ, ਜਿਨ੍ਹਾਂ ਨੂੰ ਹੰਟਰ ਨੇ ਸੈਕਸ ਲਈ ਬੁਲਾਇਆ ਸੀ।

PunjabKesari

ਰਾਸ਼ਟਰਪਤੀ ਬਾਈਡੇਨ ਦੁਆਰਾ ਭੇਜੇ ਗਏ ਪੈਸੇ ਨਾਲ ਕੀਤਾ ਭੁਗਤਾਨ

ਜਾਣਕਾਰੀ ਮੁਤਾਬਕ ਮੋਰੋਵਾ 'ਗਰਲਫ੍ਰੈਂਡ ਐਕਸਪੀਰੀਅੰਸ' ਲਈ ਇਕ ਵੈੱਬਸਾਈਟ ਚਲਾਉਂਦੀ ਹੈ, ਜਿਸ 'ਚ 20 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਕੁੜੀਆਂ ਸੈਕਸ ਲਈ ਉਪਲਬਧ ਹੁੰਦੀਆਂ ਹਨ। ਹੰਟਰ ਦੇ ਆਈਫੋਨ ਤੋਂ ਅਜਿਹੇ ਟੈਕਸਟ ਮਿਲੇ ਹਨ ਜਿਸ ਨਾਲ ਪਤਾ ਚੱਲਦਾ ਹੈ ਕਿ ਉਸਨੇ ਮੋਰੇਵਾ ਨੂੰ ਚੈੱਕ ਆਪਣੇ ਹੱਥ ਨਾਲ ਕੱਟ ਕੇ ਦਿੱਤਾ। ਇਹ ਚੈੱਕ ਹੰਟਰ ਨੇ ਮੈਡੀਕਲ ਸਰਵਿਸ ਲਈ ਦਿੱਤਾ ਸੀ। ਮਾਮਲਾ ਹੋਰ ਵੀ ਵਿਗੜ ਗਿਆ ਕਿਉਂਕਿ ਮੋਰੇਵਾ ਨੂੰ ਕੁਝ ਭੁਗਤਾਨ ਹੰਟਰ ਦੇ ਪਿਤਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਕੁਝ ਘੰਟੇ ਪਹਿਲਾਂ ਆਪਣੇ ਪੁੱਤਰ ਨੂੰ ਪੈਸੇ ਭੇਜਣ ਤੋਂ ਬਾਅਦ ਆਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦਿੱਤੀ ਚਿਤਾਵਨੀ, ਰੂਸ ਨੂੰ ਹਥਿਆਰਬੰਦ 'ਡਰੋਨਾਂ' ਦੀ ਸਪਲਾਈ ਕਰਨ ਵਾਲਾ ਹੈ ਈਰਾਨ

ਡਰਗੱਜ਼ ਨਾਲ ਦਿਸਿਆ ਵੀਡੀਓ 

ਨਵੰਬਰ 2018 ਅਤੇ ਮਾਰਚ 2019 ਦੇ ਵਿਚਕਾਰ ਹੰਟਰ ਨੇ ਲਗਭਗ ਇੱਕ ਐਸਕਾਰਟ 'ਤੇ ਲਗਭਗ 30 ਹਜ਼ਾਰ ਡਾਲਰ ਉਡਾਏ। ਇੱਥੇ ਕਈ ਫੋਟੋਆਂ ਅਤੇ ਵੀਡੀਓਜ਼ ਵੀ ਹਨ ਜੋ ਹੰਟਰ ਨੂੰ ਕੁੜੀਆਂ ਨੂੰ ਰਾਜ ਤੋਂ ਦੂਜੇ ਰਾਜ ਵਿੱਚ ਲਿਜਾਂਦੇ ਦਿਖਾਉਂਦੇ ਹਨ, ਜੋ ਇੱਕ ਸੰਭਾਵੀ ਸੰਘੀ ਅਪਰਾਧ ਹੈ। ਇਸ ਤੋਂ ਇਲਾਵਾ ਹੰਟਰ ਬਾਈਡੇਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਪੱਥਰ ਵਰਗੀ ਮਸ਼ੀਨ 'ਤੇ ਡਰੱਗਜ਼ ਰੱਖ ਕੇ ਤੋਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਬਾਈਡੇਨ ਦਾ ਇੱਕ ਸਾਲ ਪੁਰਾਣਾ ਵੀਡੀਓ ਦਿਖਾ ਕੇ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਉਹ ਮੰਗ ਕਰ ਰਹੇ ਸਨ ਕਿ ਜਿਸ ਕਿਸੇ ਕੋਲ ਵੀ ਥੋੜ੍ਹਾ ਮਾਤਰਾ ਵਿੱਚ ਡਰੱਗਜ਼ ਹੈ, ਉਸ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News