ਬਾਈਡੇਨ ਨੇ ਨਿਕਾਸੀ ਮੁਹਿੰਮ ’ਚ ਵੱਡੀ ਗਿਣਤੀ ਵਿਚ ਛੁਡਵਾਏ ਅੱਤਵਾਦੀ : ਟਰੰਪ

Thursday, Aug 26, 2021 - 10:51 AM (IST)

ਬਾਈਡੇਨ ਨੇ ਨਿਕਾਸੀ ਮੁਹਿੰਮ ’ਚ ਵੱਡੀ ਗਿਣਤੀ ਵਿਚ ਛੁਡਵਾਏ ਅੱਤਵਾਦੀ : ਟਰੰਪ

ਵਾਸ਼ਿੰਗਟਨ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨ ਸ਼ਾਂਤੀ ਨੂੰ ਲੈ ਕੇ ਉੱਤਰਾਧਿਕਾਰੀ ਜੋ ਬਾਈਡੇਨ ’ਤੇ ਨਿਸ਼ਾਨਾ ਵਿਨ੍ਹਦਿਆਂ ਅਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਨਿਕਾਸੀ ਮੁਹਿੰਮ ਰਾਹੀਂ ਵੱਡੀ ਗਿਣਤੀ ਵਿਚ ਅੱਤਵਾਦੀ ਤਨਾਅਗ੍ਰਸਤ ਦੇਸ਼ ਤੋਂ ਬਾਹਰ ਆ ਗਏ ਹੋਣਗੇ।
ਟਰੰਪ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬਾਈਡੇਨ ਨੇ ਅਫਗਾਨਿਸਤਾਨ ਦੇ ਅੱਤਵਾਦੀਆਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ ਅਤੇ ਫੌਜੀਆਂ ਨੂੰ ਵਾਪਸ ਸੱਦ ਕੇ ਹਜ਼ਾਰਾਂ ਅਮਰੀਕੀਆਂ ਨੂੰ ਮਰਨ ਲਈ ਛੱਡ ਦਿੱਤਾ ਹੈ। ਹੁਣ ਸਾਨੂੰ ਪਤਾ ਲੱਗਾ ਹੈ ਕਿ ਕੱਢੇ ਗਏ 26,000 ਲੋਕਾਂ ਵਿਚੋਂ ਸਿਰਫ 4000 ਅਮਰੀਕੀ ਸਨ। ਤਾਲਿਬਾਨ ਨੇ ਇਨ੍ਹਾਂ ਨਿਕਾਸੀ ਉਡਾਣਾਂ ਵਿਚ ਸਭ ਤੋਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਕਲਪਨਾ ਕਰ ਸਕਦੇ ਹਾਂ ਕਿ ਅਫਗਾਨਿਸਤਾਨ ਤੋਂ ਕਿੰਨ ਅੱਤਵਾਦੀਆਂ ਨੂੰ ਹਵਾਈ ਮਾਰਗ ਰਾਹੀਂ ਕੱਢਿਆ ਗਿਆ। ਇਹ ਇਕ ਭਿਆਨਕ ਅਸਫਲਤਾ ਹੈ। ਕੁਝ ਚੈੱਕ ਨਹੀਂ ਕੀਤਾ ਗਿਆ। ਬਾਈਡੇਨ ਕਿੰਨੇ ਅੱਤਵਾਦੀ ਅਮਰੀਕਾ ਲਿਆਉਣਗੇ? ਸਾਨੂੰ ਨਹੀਂ ਪਤਾ।
ਪ੍ਰਤੀਨਿਧੀ ਸਭਾ ਵਿਚ ਬਾਈਡੇਨ ਦੇ ਵਿਰੁੱਧ ਨਿੰਦਾ ਪ੍ਰਸਤਾਵ
ਰਿਪਬਲੀਕਨ ਸੰਸਦ ਮੈਂਬਰ ਮਾਈਕ ਵਾਲਟਡ ਨੇ ਪ੍ਰਤੀਨਿਧੀ ਸਭਾ ਵਿਚ ਇਕ ਪ੍ਰਸ਼ਤਾਵ ਪੇਸ਼ ਕਰ ਕੇ ਤਾਲਿਬਾਨ ਦੇ ਹਮਲੇ ਨੂੰ ਰਫਤਾਰ ਅਤੇ ਕੁਦਰਤੀ ਬਾਰੇ ਫੌਜ ਅਤੇ ਖੁਫੀਆ ਸਲਾਹਕਾਰਾਂ ਦੀ ਸਲਾਹ ਨਹੀਂ ਮੰਨਣ ਸਬੰਧੀ ਬਾਈਡੇਨ ਦੀ ਨਿੰਦਾ ਕੀਤੀ। ਵਾਲਟਜ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਅਮਰੀਕਾ ਨੂੰ ਵਿਸ਼ਵ ਮੰਚ ’ਤੇ ਸ਼ਰਮਿੰਦਾਦ ਕੀਤਾ ਹੈ ਅਤੇ ਸਾਡੇ ਆਧੁਨਿਕ ਇਤਿਹਾਸ ਵਿਚ ਵਿਦੇਸ਼ ਨੀਤੀ ਵਿਚ ਸਭ ਤੋਂ ਵੱਡੀ ਗੜਬੜੀ ਕੀਤੀ ਹੈ।


author

Aarti dhillon

Content Editor

Related News