ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਲੇਡੀ ਗਾਗਾ ਦੀ ਡਰੈੱਸ ਨੇ ਆਪਣੇ ਵੱਲ ਖਿੱਚਿਆ ਸਭ ਦਾ ਧਿਆਨ (ਤਸਵੀਰਾਂ)

1/21/2021 1:56:21 PM

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦਾ ਸਹੁੰ ਚੁੱਕ ਸਮਾਗਮ ਪਹਿਲਾਂ ਦੇ ਰਾਸ਼ਟਰਪਤੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਕਾਫ਼ੀ ਵੱਖ ਸੀ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ: IPL 2021 : ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕਿਹੜੇ ਖਿਡਾਰੀ ਹੋਏ ਬਾਹਰ

PunjabKesari

ਦਰਅਸਲ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿਚ ਬੁੱਧਵਾਰ ਨੂੰ ਲੇਗੀ ਗਾਗਾ ਨੇ ਪੂਰੇ ਜੁਨੂੰਨ ਨਾਲ ਬੇਹੱਦ ਜੋਸ਼ੀਲੇ ਤਰੀਕੇ ਨਾਲ ਰਾਸ਼ਟਰੀ ਗੀਤ ਗਾਇਆ। ਉਂਝ ਸਹੁੰ ਚੁੱਕ ਸਮਾਗਮ ਵਿਚ ਲੇਡੀ ਗਾਗਾ ਦੀ ਲੁੱਕ ਕਾਫ਼ੀ ਚਰਚਾ ਵਿਚ ਰਹੀ। ਆਮ ਤੌਰ ’ਤੇ ਅਨੌਖੇ ਕੱਪੜਿਆਂ ਵਿਚ ਨਜ਼ਰ ਆਉਣ ਵਾਲੀ ਗ੍ਰੈਮੀ ਜੇਤੂ ਲੇਗੀ ਗਾਗਾ ਨੇ ਇਸ ਦੌਰਾਨ ਆਪਣੀ ਸ਼ਰਟ ’ਤੇ ਇਕ ਕਬੂਤਰ ਵਾਲਾ ਬੈਚ ਲਗਾਇਆ ਹੋਇਆ ਸੀ ਅਤੇ ਬੇਹੱਦ ਭਾਰੀ ਲਾਲ ਰੰਗ ਦੀ ਸਕਰਟ ਪਾਈ ਹੋਈ ਸੀ। ਸੋਸ਼ਲ ਮੀਡੀਆ ’ਤੇ ਹੁਣ ਉਸ ਬੈਚ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ ਪਰ ਲੇਡੀ ਗਾਗਾ ਮੁਤਾਬਕ ਇਹ ਸ਼ਾਂਤੀ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਇਕ ਹੋਰ ਦੋਸ਼ੀ ਸਹਾਰਨਪੁਰ ਤੋਂ ਗ੍ਰਿਫ਼ਤਾਰ

PunjabKesari

ਪ੍ਰੋਗਰਾਮ ਵਿਚ ਸੁਨਹਿਰੇ ਰੰਗ ਦੇ ਮਾਈਕ ’ਤੇ ਉਨ੍ਹਾਂ ਨੇ ਪੂਰੇ ਜੋਸ਼ ਵਿਚ ਰਾਸ਼ਟਰੀ ਗੀਤ ‘ਦਿ ਸਟਾਰ ਸਪੈਂਗਲਡ ਬੈਨਰ’ ਗਾਇਆ। 

PunjabKesari

ਇਹ ਵੀ ਪੜ੍ਹੋ: ਜਾਂਚ ਪੈਨਲ ਦਾ ਦਾਅਵਾ, ਕੋਰੋਨਾ ਲਈ ਚੀਨ-WHO ਜ਼ਿੰਮੇਵਾਰ, ਦੋਵਾਂ ਦੇ ਝੂਠ ਕਾਰਨ ਲੱਖਾਂ ਲੋਕਾਂ ਦੀ ਗਈ ਜਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry